ਲੁਧਿਆਣਾ ਆਯੁਰਵੈਦਾ,ਲੁਧਿਆਣਾ

  • Home
  • India
  • Ludhiana
  • ਲੁਧਿਆਣਾ ਆਯੁਰਵੈਦਾ,ਲੁਧਿਆਣਾ

ਲੁਧਿਆਣਾ ਆਯੁਰਵੈਦਾ,ਲੁਧਿਆਣਾ Contact information, map and directions, contact form, opening hours, services, ratings, photos, videos and announcements from ਲੁਧਿਆਣਾ ਆਯੁਰਵੈਦਾ,ਲੁਧਿਆਣਾ, Medical and health, LUDHIANA AYURVEDA NASHA MUKTI CLINIC, , ADARSH NAGAR, SAMRALA CHOWK, OPP HEALTH MAX HOSPITAL, Ludhiana.

ਹੁਣ ਸਾਰੀਆਂ ਦਵਾਈਆਂ ਸਾਡੇ ਲੁਧਿਆਣਾ ਤੇ ਸੰਘੋਲ ਤੋ ਲੈ ਸਕਦੇ ਹੋ ਅਸੀਂ 30 ਸਾਲਾਂ ਤੋਂ ਆਯੁਰਵੈਦਿਕ ਨਾਲ ਨਸ਼ੇ ਛੁਡਾਉਣ ਦਾ ਕੰਮ ਕਰ ਰਹੇ ਹਾਂ ਜਿਸ ਦੀ ਸਫਲਤਾ ਨੂੰ ਲੋਕ ਜਾਣਦੇ ਹਨ ਸਾਡੇ ਕਲੀਨਿਕ ਵਿਚ ਹਰ ਪੁਰਾਣੀ ਬਿਮਾਰੀ ,ਜਿਵੇਂ ਸ਼ੂਗਰ ,ਮੋਟਾਪਾ ਇਸਤ੍ਰੀ ਅਤੇ ਮਰਦ ਰੋਗਾਂ ਦਾ ਇਲਾਜ਼Dr.GP Singh 9646020133

15/07/2026
ਯੋਗਾ ਦਿਵਸ ਤੇ ਵਿਸ਼ੇਸ਼ਇੱਕ ਘੰਟਾ ਯੋਗਾ ਦੇ ਆਸਣਾਂ ਵਿੱਚ ਬੈਠਣ ਨਾਲੋਂ 20 ਮਿੰਟ ਦੀ ਤੇਜ਼ ਦੌੜ ਜਾਂ ਤੇਜ਼ ਕਦਮੀਂ ਸੈਰ ਜ਼ਿਆਦਾ ਲਾਭਕਾਰੀ ਹੈਕਿਹਾ ਜਾਂਦਾ...
21/06/2026

ਯੋਗਾ ਦਿਵਸ ਤੇ ਵਿਸ਼ੇਸ਼

ਇੱਕ ਘੰਟਾ ਯੋਗਾ ਦੇ ਆਸਣਾਂ ਵਿੱਚ ਬੈਠਣ ਨਾਲੋਂ 20 ਮਿੰਟ ਦੀ ਤੇਜ਼ ਦੌੜ ਜਾਂ ਤੇਜ਼ ਕਦਮੀਂ ਸੈਰ ਜ਼ਿਆਦਾ ਲਾਭਕਾਰੀ ਹੈ

ਕਿਹਾ ਜਾਂਦਾ ਹੈ ਕਿ ਯੋਗਾ ਸਰੀਰ ਨੂੰ ਚੁਸਤ ਤੇ ਤੰਦਰੁਸਤ ਰੱਖਣ ਦੀ ਬਹੁਤ ਪ੍ਰਾਚੀਨ ਪ੍ਰਣਾਲੀ ਹੈ ਜੋ ਭਾਰਤ ਦੇ ਰਿਸ਼ੀਆਂ ਮੁਨੀਆਂ ਨੇ ਤਿਆਰ ਕੀਤੀ ਹੈ। ਇਸ ਵਿੱਚ ਵੱਖ ਵੱਖ ਰਿਸ਼ੀਆਂ ਅਤੇ ਯੋਗਾ ਅਚਾਰੀਆਂ ਦੇ ਨਾਮ ਲਏ ਜਾਂਦੇ ਹਨ ਪਰ ਇਸ ਦੇ ਸ਼ੁਰੂ ਹੋਣ ਦਾ ਕੋਈ ਇਤਿਹਾਸਕ ਪ੍ਰਮਾਣ ਨਹੀਂ ਮਿਲਦਾ। ਯੋਗ ਅਭਿਆਸੀ ਵਾਸਤੇ ਸੰਸਾਰਿਕ ਸੁੱਖਾਂ ਤੋਂ ਅਭਿੱਜ ਹੋਣਾ ਪਹਿਲੀ ਸ਼ਰਤ ਹੈ।
ਸਵੇਰੇ ਸਵੱਖਤੇ ਉੱਠਣਾ, ਇਕੱਠਿਆਂ ਬੈਠਣ ਤੇ ਸਰੀਰ ਨੂੰ ਹਿਲਾਉਣ ਦੇ ਜ਼ਰੂਰ ਲਾਭ ਹੋਣਗੇ। ਇਸ ਨਾਲ ਇਨਸਾਨ ਅੰਦਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਭਾਵਨਾ ਦਾ ਪੈਦਾ ਹੋਣਾ ਵੀ ਲਾਭਕਾਰੀ ਹੁੰਦਾ ਹੈ ਪਰ ਕਈ ਕਾਰਨਾਂ ਕਰਕੇ ਇਸ ਨੂੰ ਕਸਰਤ ਕਰਨ ਦੇ ਅਧੁਨਿਕ ਤੇ ਵਿਗਿਆਨਕ ਤਰੀਕਿਆਂ ਨਾਲੋਂ ਬਿਹਤਰ ਨਹੀਂ ਮੰਨਿਆ ਜਾ ਸਕਦਾ। ਯੋਗਾ ਨੂੰ ਹਜ਼ਾਰਾਂ ਸਾਲ ਪੁਰਾਣੀ ਪ੍ਰਣਾਲੀ ਕਿਹਾ ਜਾਂਦਾ ਹੈ। ਵਿਗਿਆਨਕ ਪੱਖ ਤੋਂ ਇਸ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ। ਇਹ ਠੀਕ ਹੈ ਕਿ ਜੋੜਾਂ ਦੇ ਦਰਦਾਂ ਦੀਆਂ ਬਿਮਾਰੀਆਂ ਵਿੱਚ ਕਸਰਤ ਦਾ ਵੱਡਾ ਮਹੱਤਵ ਹੈ ਪਰ ਇਹ ਕਸਰਤਾਂ ਕਿਸੇ ਡਿਗਰੀ ਪ੍ਰਾਪਤ ਡਾਕਟਰ ਦੀਆਂ ਹਦਾਇਤਾਂ ਅਨੁਸਾਰ ਹੀ ਕਰਨੀਆਂ ਚਾਹੀਦੀਆਂ ਹਨ। ਜਿਵੇਂ ਬਿਨਾਂ ਡਾਕਟਰ ਦੀ ਸਲਾਹ ਤੋਂ ਖਾਣ ਵਾਲੀਆਂ ਗੋਲੀਆਂ ਵੀ ਨੁਕਸਾਨ ਕਰ ਸਕਦੀਆਂ ਹਨ, ਇਸੇ ਤਰ੍ਹਾਂ ਗ਼ਲਤ ਕਸਰਤਾਂ ਵੀ ਫਾਇਦੇ ਦੀ ਬਜਾਇ ਨੁਕਸਾਨ ਕਰ ਸਕਦੀਆਂ ਹਨ।ਸਾਡੇ ਹਸਪਤਾਲਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੱਖਰੇ ਡਾਕਟਰ ਹਨ।ਉਹੀ ਇੱਕ ਮਰੀਜ਼ ਨੂੰ ਖ਼ਾਸ ਬਿਮਾਰੀ ਵਾਸਤੇ ਢੁਕਵੀਂ ਕਸਰਤ ਦੱਸ ਸਕਦਾ ਹੈ।ਦੂਜੇ ਪਾਸੇ ਇੱਕ ਅਨਪੜ੍ਹ ਜਾਂ ਘੱਟ ਪੜ੍ਹਿਆ ਬੰਦਾ ਜੋ ਕਿਧਰੋਂ ਮਹੀਨਾ ਜਾਂ ਸਾਲ ਲਾ ਕੇ ਆਪਣੇ ਆਪ ਨੂੰ ਯੋਗਾ ਅਚਾਰੀਆ ਘੋਸ਼ਿਤ ਕਰ ਦਿੰਦਾ ਹੈ, ਉਹ ਕਸਰਤਾਂ ਦੇ ਮਾਮਲੇ ਵਿੱਚ ਨੀਮ ਹਕੀਮ ਹੀ ਹੋ ਸਕਦਾ ਹੈ ਕਿਉਂਕਿ ਉਸ ਨੂੰ ਸਰੀਰ ਦੀ ਬਣਤਰ ਦਾ ਕੋਈ ਗਿਆਨ ਨਹੀਂ ਹੁੰਦਾ ਅਤੇ ਨਾ ਹੀ ਕਸਰਤਾਂ ਦੇ ਵਿਗਿਆਨਕ ਤਰੀਕੇ ਦਾ। ਹੋਰ ਤਾਂ ਹੋਰ ਯੋਗਾ ਦੇ ਆਸਣਾਂ ਵਿੱਚ ਜਿਸ ਤਰ੍ਹਾਂ ਸਰੀਰ ਨੂੰ ਤਰੋੜਿਆ ਮਰੋੜਿਆ ਜਾਂਦਾ ਹੈ, ਇਹ ਸਿਹਤਮੰਦ ਰੁਝਾਨ ਨਹੀਂ। ਮਸ਼ਹੂਰ ਕਿਰਿਆ ‘ਕਪਾਲ ਭਾਰਤੀ’ ਵੀ ਆਂਦਰਾਂ ਦੀ ਇਨਫੈਕਸ਼ਨ ਜਾਂ ਸੋਜਿਸ਼ ਵਿੱਚ ਨੁਕਸਾਨ ਕਰ ਸਕਦੀ ਹੈ। ਸਾਰੀਆਂ ਆਂਦਰਾਂ ਅੰਦਰ ਖਿੱਚ ਕੇ ਰੀੜ੍ਹ ਦੀ ਹੱਡੀ ਨਾਲ ਲਾਉਣਾ ਤੇ ਅੰਦਰ ਖੋਲ੍ਹ ਤਿਆਰ ਕਰ ਲੈਣਾ, ਸਰੀਰ ਨੂੰ ਬੇਲੋੜਾ ਦੁੱਖ ਦੇਣ ਦੀ ਕਿਰਿਆ ਹੈ। ਯੋਗਾ ਦੀਆਂ ਬਹੁਤੀਆਂ ਕਿਰਿਆਵਾਂ ਚੌਂਕੜੀ ਮਾਰ ਕੇ ਬੈਠਣ ਤੋਂ ਸ਼ੁਰੂ ਹੁੰਦੀਆਂ ਹਨ ਜਿਸ ਨੂੰ ਹੁਣ ਡਾਕਟਰ ਵੈਸੇ ਹੀ ਚੰਗੀ ਆਦਤ ਨਹੀਂ ਸਮਝਦੇ।

ਸਭ ਤੋਂ ਅਹਿਮ ਗੱਲ ਕਿ ਯੋਗਾ ਵਿੱਚ ਸਰੀਰ ਗਰਮ ਕਰਨ ਜਾਂ ‘ਵਾਰਮ ਅੱਪ ਹੋਣ’ ਦੀ ਕੋਈ ਧਾਰਨਾ ਨਹੀਂ। ਬਹੁਤੇ ਆਸਣ ਠੰਢੇ ਸਰੀਰ ਨੂੰ ਹੀ ਮਰੋੜਨਾ ਸ਼ੁਰੂ ਕਰ ਦਿੰਦੇ ਹਨ। ਦੂਜੇ ਪਾਸੇ ਜਿੰਮ ਜਾਂ ਹੋਰ ਕਸਰਤਾਂ ਵਿੱਚ ਪਹਿਲਾਂ ਤੇਜ਼ ਚੱਲ ਕੇ ਜਾਂ ਸਾਈਕਲ ਚਲਾ ਕੇ ਸਰੀਰ ਨੂੰ ਗਰਮ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਸਕੂਲਾਂ, ਕਾਲਜਾਂ, ਫ਼ੌਜ ਤੇ ਪੁਲੀਸ ਦੀਆਂ ਸਵੇਰ ਦੀਆਂ ਕਸਰਤਾਂ ਵਿੱਚ ਪਹਿਲਾਂ ਦੌੜ ਲਗਵਾਈ ਜਾਂਦੀ ਹੈ ਤੇ ਫਿਰ ਬਾਹਵਾਂ ਉੱਪਰ-ਹੇਠਾਂ ਕਰਕੇ ਇੱਕ-ਦੋ ਤੋਂ ਅੱਠ ਤੇ ਪੁੱਠੀ ਗਿਣਤੀ ਨਾਲ ਅੱਠ ਤੋਂ ਇੱਕ ਵਾਲੀ ਕਸਰਤ ਹੁੰਦੀ ਹੈ ਤੇ ਫਿਰ ਜੰਪ ਲਗਵਾਏ ਜਾਂਦੇ ਹਨ। ਇਸ ਤਰ੍ਹਾਂ ਸਾਹ ਤੇਜ਼ ਹੁੰਦਾ ਹੈ ਤੇ ਸਟੈਮਿਨਾ ਬਣਾਉਣ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਇਨ੍ਹਾ ਨਾਲ ਸਰੀਰ ਅੰਦਰ ਲੋੜੀਂਦੀ ਆਕਸੀਜਨ ਦਾਖਲ ਹੁੰਦੀ ਹੈ। ਇਸੇ ਕਰਕੇ ਇਨ੍ਹਾਂ ਕਸਰਤਾਂ ਨੂੰ ‘ਐਰੋਬਿਕ’ ਅਖਿਆ ਜਾਂਦਾ ਹੈ।

ਮੋਟੇ ਤੌਰ ‘ਤੇ ਯੋਗਾ ਬਹੁਤ ਸੁਸਤ ਤੇ ਮੱਧਮ ਰਫ਼ਤਰ ਨਾਲ ਚੱਲਣ ਵਾਲੀ ਗੁੰਝਲਦਾਰ ਕਿਰਿਆ ਹੈ। ਇਸੇ ਵਾਸਤੇ ਬਹੁਤ ਲੋਕਾਂ ਦਾ ਮੰਨਣਾ ਹੈ ਕਿ ਇੱਕ ਘੰਟਾ ਯੋਗਾ ਦੇ ਆਸਣਾਂ ਵਿੱਚ ਬੈਠਣ ਨਾਲੋਂ 20 ਮਿੰਟ ਦੀ ਤੇਜ਼ ਦੌੜ ਜਾਂ ਤੇਜ਼ ਕਦਮੀਂ ਸੈਰ ਦਾ ਜ਼ਿਆਦਾ ਲਾਭ ਹੈ।ਇਸ ਲਈ ਯੋਗਾ ਨਹੀ ਜੌਗਿੰਗ ਕਰੋ’ਮੈਦਾਨਾ ਵਿੱਚ ਜਾ ਕੇ ਖੇਡੋ। ਜੋ ਲੋਕ ਉਮਰ ਜਾਂ ਬਿਮਾਰੀ ਕਾਰਨ ਚੱਲ ਜਾਂ ਦੌੜ ਨਹੀਂ ਸਕਦੇ, ਉਨ੍ਹਾ ਵਾਸਤੇ ਫਿਜ਼ਿਓਥੈਰੇਪਿਸਟ ਡਾਕਟਰ ਦੀਆਂ ਦੱਸੀਆਂ ਹੋਈਆਂ ਕਸਰਤਾਂ ਹੀ ਲਾਹੇਵੰਦ ਹੋ ਸਕਦੀਆਂ ਹਨ।

ਜਿਸ ਸ਼ਿੱਦਤ ਤੇ ਢੰਗ ਨਾਲ ਭਾਰਤ ਸਰਕਾਰ ਵੱਲੋਂ ਯੋਗਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਜਾਪਦਾ ਹੈ ਕਿ ਵਿਗਿਆਨ ਦੇ ਮੁਕਾਬਲੇ ਅੰਧਵਿਸ਼ਵਾਸੀ ਧਾਰਨਾਵਾਂ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਯੋਗਾ ਦੀ ਪਹਿਲੀ ਕਾਰਵਾਈ ਚੌਕੜੀ ਮਾਰ ਕੇ ਭਗਤੀ ਦੀ ਮੁਦਰਾ ਵਿੱਚ ਦੋਵੇਂ ਹੱਥ ਗੋਡਿਆਂ ‘ਤੇ ਰੱਖ ਕੇ ‘ਓਮ’ ਦੇ ਉਚਾਰਨ ਨਾਲ ਸ਼ੁਰੂ ਕੀਤੀ ਜਾਂਦੀ ਹੈ। ਯੋਗਾ ਦੇ ਇਸ਼ਤਿਹਾਰਾਂ ਵਿੱਚ ਪ੍ਰਧਾਨ ਮੰਤਰੀ ਨੂੰ ਹਮੇਸ਼ਾਂ ਇਸੇ ਮੁਦਰਾ ਵਿੱਚ ਦਿਖਾਇਆ ਜਾਂਦਾ ਹੈ।ਜਿਸ ਤਰ੍ਹਾਂ ਯੋਗਾ ਦਾ ਜ਼ੋਰ-ਸ਼ੋਰ ਨਾਲ ਹੋ ਰਿਹਾ ਪ੍ਰਚਾਰ ਲੋਕਾਂ ਦੀ ਸਿਹਤ ਪ੍ਰਤੀ ਸਰਕਾਰ ਦੀ ਫ਼ਿਕਰਮੰਦੀ ਨਹੀਂ ਬਲਕਿ ਕਿਸੇ ਇੱਕ ਵਿਚਾਰਧਾਰਾ ਨੂੰ ਲਾਗੂ ਕਰਨ ਦਾ ਇੱਕ ਜ਼ਰੀਆ ਮਾਤਰ ਜਾਪਦਾ ਹੈ।-
ਸੰਪਰਕ: ਲੁਧਿਆਣਾ ਆਯੁਰਵੈਦਾ ਨਸ਼ਾ ਮੁਕਤੀ ਕਲੀਨਿਕ ਸਮਰਾਲਾ ਚੌਂਕ ਲੁਧਿਆਣਾ
9646020133

23/01/2026

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤ ਕੌਰ ਜੀ ਦੇ ਵਿਆਹ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ
guru Gobind Singh Ji

14/01/2026

ਟੁੱਟੀ ਗੰਢੀ ਦਿਵਸ ਮੌਕੇ

40 ਮੁਕਤਿਆ ਦੀ ਪਵਿੱਤਰ ਸ਼ਹਾਦਤ ਨੂੰ ਯਾਦ ਕਰਦਿਆਂ ,ਸਹਿਬ ਏ ਕਮਾਲ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਸਾਡੀ ਵਿ ਟੁੱਟੀ ਗੰਢ ਲੈਣ
ਲੁਧਿਆਣਾ ਆਯੁਰਵੈਦਾ
ਨਸ਼ਾ ਮੁਕਤੀ ਕਲੀਨਿਕ
ਸਮਰਾਲਾ ਚੌਂਕ ਲੁਧਿਆਣਾ 9646020133

🌟 ਨਸਾਂ ਦੀ ਕਮਜ਼ੋਰੀ ਅਤੇ ਪੁਰਾਣੀ ਕਬਜ਼ ਨੂੰ ਦੂਰ ਕਰੋ: ਇੱਕ ਵਿਲੱਖਣ ਆਯੁਰਵੈਦਿਕ ਉਪਾਅ! 🌟ਕੀ ਤੁਸੀਂ ਨਸਾਂ ਦੀ ਕਮਜ਼ੋਰੀ, ਪੁਰਾਣੀ ਕਬਜ਼, ਜਾਂ ਵਾ...
07/01/2026

🌟 ਨਸਾਂ ਦੀ ਕਮਜ਼ੋਰੀ ਅਤੇ ਪੁਰਾਣੀ ਕਬਜ਼ ਨੂੰ ਦੂਰ ਕਰੋ: ਇੱਕ ਵਿਲੱਖਣ ਆਯੁਰਵੈਦਿਕ ਉਪਾਅ! 🌟

ਕੀ ਤੁਸੀਂ ਨਸਾਂ ਦੀ ਕਮਜ਼ੋਰੀ, ਪੁਰਾਣੀ ਕਬਜ਼, ਜਾਂ ਵਾਰ-ਵਾਰ ਹੋਣ ਵਾਲੀ ਐਲਰਜੀ ਤੋਂ ਪੀੜਤ ਹੋ? ਅੱਜ, ਅਸੀਂ ਇੱਕ ਰਵਾਇਤੀ ਉਪਾਅ ਸਾਂਝਾ ਕਰ ਰਹੇ ਹਾਂ ਜੋ ਤੁਹਾਡੇ ਸਰੀਰ ਨੂੰ ਮੁੜ ਸੁਰਜੀਤ ਕਰਦਾ ਹੈ।
✅ ਇਹ ਇਹਨਾਂ ਸਮੱਸਿਆਵਾਂ ਲਈ ਇੱਕ ਰਾਮਬਾਣ ਹੈ:
* ਨਸਾਂ ਦੀ ਕਮਜ਼ੋਰੀ: ਸਰੀਰ ਅਤੇ ਨਸਾਂ ਨੂੰ ਇੱਕ ਜੀਵੰਤ, ਬਿਜਲੀ ਵਰਗੀ ਊਰਜਾ ਪ੍ਰਦਾਨ ਕਰਦਾ ਹੈ।
* ਐਲਰਜੀ ਅਤੇ ਛਿੱਕ: ਪਰਾਗ ਐਲਰਜੀ ਅਤੇ ਜ਼ੁਕਾਮ ਲਈ ਸ਼ਾਨਦਾਰ ਇਲਾਜ।
* ਦਰਦ ਤੋਂ ਰਾਹਤ: ਜੋੜਾਂ ਦੇ ਦਰਦ, ਸਾਇਟਿਕਾ, ਮਾਈਗ੍ਰੇਨ ਅਤੇ ਸਲਿੱਪਡ ਡਿਸਕ ਲਈ ਪ੍ਰਭਾਵਸ਼ਾਲੀ।

ਘਰੇਲੂ ਉਪਚਾਰਾਂ ਲਈ ਪਾਲਣਾ ਕਰੋ:

* ਪੇਟ ਦੀਆਂ ਸਮੱਸਿਆਵਾਂ: ਪੁਰਾਣੀ ਕਬਜ਼, ਬਵਾਸੀਰ (ਖੂਨੀ ਅਤੇ ਗੈਸੀ), ਅਤੇ ਐਸੀਡਿਟੀ ਨੂੰ ਦੂਰ ਕਰਦਾ ਹੈ।
* ਮਾਨਸਿਕ ਸਿਹਤ: ਅਧਰੰਗ, ਯਾਦਦਾਸ਼ਤ ਦੀ ਘਾਟ, ਅਤੇ ਨਸਾਂ ਦੇ ਤਣਾਅ ਲਈ ਲਾਭਦਾਇਕ।

📋 ਵਿਅੰਜਨ (ਸਮੱਗਰੀ):
* ਸੁੰਢ, ਕਾਲੀ ਮਿਰਚ, ਕਾਲਾ ਨਮਕ, ਨੌਸ਼ਾਦਰ ਠੀਕਰੀ, ਉਸਤਖੁਦੁਸ, ਪਿੱਪਲ ਦੀ ਜੜ੍ਹ - 10 ਗ੍ਰਾਮ ਹਰੇਕ
* ਕੱਚਾ ਸੁਹਾਗਾ, ਸੁੰਰਜਾਂ ਮਿੱਠੀਆਂ, ਸੁੰਰਜਾਂ ਕੌੜਿਆਂ - 20 ਗ੍ਰਾਮ ਹਰੇਕ
* ਪੀਲੇ ਸੁੱਕੇ ਅੱਕ ਦੇ ਪੱਤੇ, ਬੇਕਿੰਗ ਸੋਡਾ, ਸੌਂਫ, ਚਿੱਟਾ ਜੀਰਾ, ਸੁੱਕਾ ਪੁਦੀਨਾ - 30 ਗ੍ਰਾਮ ਹਰੇਕ
* ਅਸਲੀ ਹਲਦੀ, ਰੇਵੰਡ ਖਟਾਈ - 60 ਗ੍ਰਾਮ ਹਰੇਕ

🥣 ਤਿਆਰੀ ਦਾ ਤਰੀਕਾ:

ਸਾਰੀਆਂ ਜੜ੍ਹੀਆਂ ਬੂਟੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਪੀਸ ਲਓ। 3 ਗ੍ਰਾਮ ਦੀ ਖੁਰਾਕ ਕੋਸੇ ਪਾਣੀ ਨਾਲ ਲਵੋ
Dr.Gurpiar Singh BAMS
Ludhina Ayurveda
Samrala chowk Ludhiana 9646020133

05/01/2026

ਵਹਿ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ॥ ਅੰਮ੍ਰਿਤ ਦੇ ਦਾਤੇ,
ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ ਬਖ਼ਸ਼ਣ ਵਾਲੇ,
ਗਰੀਬ ,ਦਬੇ,ਕੁਚਲੇ ਸਿੱਖਾਂ ਨੂੰ ਪਾਤਸ਼ਾਹੀਆਂ ਬਖਸ਼ਣ ਵਾਲੇ,ਸਰਬੰਸ ਦਾਨੀ ਕਲਗੀਧਰ ਪਾਤਸ਼ਾਹ ਗੁਰੂ
ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ
ਸਮੂਹ ਸੰਗਤਾਂ ਨੂੰ ਕੋਟਾਂ-ਕੋਟਿ ਵਧਾਈਆਂ ਹੋਣ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਲੁਧਿਆਣਾ ਆਯੁਰਵੈਦਾ, ਸਮਰਾਲਾ ਚੌਂਕ ਲੁਧਿਆਣਾ 9646020133🙏

ਅਜ ਸਾਲ ਦਾ ਆਖਰੀ ਦਿਨ ਹੈਮੈਂ ਸੋਚਿਆ ਉਹਨਾਂ ਗੁਰੂ ਪਿਆਰਿਆਂ ਦਾ ਧੰਨਵਾਦ ਕਰਾਂ ਜਿਹੜੇ ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਖੜ੍ਹੇ ਮੇਰਾ ਸਾਥ ਦਿੱਤਾ...
31/12/2025

ਅਜ ਸਾਲ ਦਾ ਆਖਰੀ ਦਿਨ ਹੈ

ਮੈਂ ਸੋਚਿਆ ਉਹਨਾਂ ਗੁਰੂ ਪਿਆਰਿਆਂ ਦਾ ਧੰਨਵਾਦ ਕਰਾਂ ਜਿਹੜੇ ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਖੜ੍ਹੇ ਮੇਰਾ ਸਾਥ ਦਿੱਤਾ ਅਤੇ ਮੇਰੀਆਂ ਖੁਸ਼ੀਆ ਦੀ ਵਜਾਹ ਬਣੇ। ਉਹਨਾਂ ਸਭ ਵਿੱਚੋਂ ਤੁਸੀਂ ਵੀ ਖ਼ਾਸ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਕਿਸੇ ਵੀ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਜਿਹਨਾਂ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਉਸਦੇ ਲਈ ਮੈਂ ਮਾਫ਼ੀ ਚਾਹੁੰਦਾ ਹਾਂ।
🙏🙏🎉👏❤️
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਆਉਣ ਵਾਲਾ ਨਵਾਂ ਸਾਲ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਹਰ ਮਾਣੋ ਕਾਮਨਾ ਪੂਰੀਆਂ ਕਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਹੋ
🙏🎉❤️
ਅਰਦਾਸ ਹੈ ਮੇਰੀ
30 ਸਾਲਾਂ ਤੋਂ ਨਸ਼ਾ ਮੁਕਤੀ ਲਈ ਤੇ ਹੋਰ ਰੋਗਾਂ ਲਈ, ਆਪਣੀ ਬੁੱਧੀ ਮੁਤਾਬਿਕ ਸਫ਼ਲ ਇਲਾਜ਼ ਦਾ ਲਿਖਤੀ ਪਰਮਾਣ ਹੈ
ਲੁਧਿਆਣਾ ਆਯੁਰਵੈਦਾ ਸਮਰਾਲਾ ਚੌਂਕ ਲੁਧਿਆਣਾ 9646020133

Address

LUDHIANA AYURVEDA NASHA MUKTI CLINIC, , ADARSH NAGAR, SAMRALA CHOWK, OPP HEALTH MAX HOSPITAL
Ludhiana
141008

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919646020133

Alerts

Be the first to know and let us send you an email when ਲੁਧਿਆਣਾ ਆਯੁਰਵੈਦਾ,ਲੁਧਿਆਣਾ posts news and promotions. Your email address will not be used for any other purpose, and you can unsubscribe at any time.

Contact The Practice

Send a message to ਲੁਧਿਆਣਾ ਆਯੁਰਵੈਦਾ,ਲੁਧਿਆਣਾ:

Shortcuts

Share