YogabyKumar

YogabyKumar Female Yog � and Male Yog � Lessons - in Group or OneOnone

06/19/2026
ਵਜਰਾਸਨ (Vajrasana) ਯੋਗ ਵਿਗਿਆਨ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਆਸਨ ਹੈ। ਸੰਸਕ੍ਰਿਤ ਵਿੱਚ 'ਵਜਰ' ਦਾ ਮਤਲਬ ਹੁੰਦਾ ਹੈ 'ਹੀ...
06/18/2026

ਵਜਰਾਸਨ (Vajrasana) ਯੋਗ ਵਿਗਿਆਨ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਆਸਨ ਹੈ।

ਸੰਸਕ੍ਰਿਤ ਵਿੱਚ 'ਵਜਰ' ਦਾ ਮਤਲਬ ਹੁੰਦਾ ਹੈ 'ਹੀਰਾ' (Diamond) ਜਾਂ 'ਇੰਦਰ ਦੇਵਤਾ ਦਾ ਹਥਿਆਰ' (Thunderbolt/ਬਿਜਲੀ)। ਜਿਵੇਂ ਹੀਰਾ ਦੁਨੀਆ ਦੀ ਸਭ ਤੋਂ ਮਜ਼ਬੂਤ ਚੀਜ਼ ਹੈ, ਮੰਨਿਆ ਜਾਂਦਾ ਹੈ, ਓਵੇਂ ਹੀ ਸ਼ਾਸਤਰਾਂ ਵਿੱਚ ਇੰਦਰ ਦੇਵਤਾ ਦਾ ਹਥਿਆਰ ਵਜਰ ਵੀ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਇਸ ਆਸਨ ਦਾ ਨਿਯਮਿਤ ਅਭਿਆਸ ਕਰਨ ਨਾਲ ਇਨਸਾਨ ਦਾ ਸ਼ਰੀਰ ਹੀਰੇ ਜਾਂ ਵਜਰ ਵਾਂਗ ਮਜ਼ਬੂਤ, ਸ਼ਕਤੀਸ਼ਾਲੀ ਅਤੇ ਦ੍ਰਿੜ੍ਹ ਹੋ ਜਾਂਦਾ ਹੈ।

ਸਾਡੇ ਸ਼ਰੀਰ ਵਿੱਚ ਇੱਕ ਪ੍ਰਮੁੱਖ ਨਾੜੀ ਹੁੰਦੀ ਹੈ ਜਿਸਨੂੰ 'ਵਜਰ ਨਾੜੀ' ਕਿਹਾ ਜਾਂਦਾ ਹੈ, ਜੋ ਸਿੱਧੀ ਪਾਚਨ ਪ੍ਰਣਾਲੀ (Digestive System) ਨਾਲ ਜੁੜੀ ਹੁੰਦੀ ਹੈ। ਜਦੋਂ ਅਸੀਂ ਇਸ ਆਸਨ ਵਿੱਚ ਬੈਠਦੇ ਹਾਂ, ਤਾਂ ਇਸ ਨਾੜੀ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਖੂਨ ਦਾ ਦੌਰਾ ਪੇਟ ਵੱਲ ਵਧਦਾ ਹੈ ਅਤੇ ਪਾਚਨ ਸ਼ਕਤੀ ਬਹੁਤ ਮਜ਼ਬੂਤ ਹੋ ਜਾਂਦੀ ਹੈ, ਇਸਲਈ ਇਹ ਇਕੱਲਾ ਅਜਿਹਾ ਆਸਨ ਹੈ ਜਿਸ ਨੂੰ ਭੋਜਨ ਖਾਣ ਤੋਂ ਤੁਰੰਤ ਬਾਅਦ ਕੀਤਾ ਜਾ ਸਕਦਾ ਹੈ ਤਾਂ ਜੋ ਖਾਧਾ-ਪੀਤਾ ਚੰਗੀ ਤਰ੍ਹਾਂ ਹਜ਼ਮ ਹੋ ਸਕੇ।

ਆਮ ਤੌਰ 'ਤੇ ਜਦੋਂ ਅਸੀਂ ਖਾਣਾ ਖਾਂਦੇ ਹਾਂ, ਤਾਂ ਸਾਡੇ ਸਰੀਰ ਨੂੰ ਭੋਜਨ ਪਚਾਉਣ ਲਈ ਪੇਟ ਦੇ ਹਿੱਸੇ ਵਿੱਚ ਖੂਨ ਦੇ ਵਧੇਰੇ ਪ੍ਰਵਾਹ (blood circulation) ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਵਜਰਾਸਨ ਵਿੱਚ ਬੈਠਦੇ ਹਾਂ, ਤਾਂ ਸਾਡੀਆਂ ਲੱਤਾਂ ਅਤੇ ਪੱਟਾਂ (thighs) ਵੱਲ ਜਾਣ ਵਾਲਾ ਖੂਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ। ਲੱਤਾਂ ਵਿੱਚ ਖੂਨ ਘਟਣ ਕਾਰਨ, ਉਹ ਵਾਧੂ ਖੂਨ ਸਾਡੀ ਪਾਚਨ ਪ੍ਰਣਾਲੀ (abdominal area) ਵੱਲ ਮੋੜ ਦਿੱਤਾ ਜਾਂਦਾ ਹੈ। ਪੇਟ ਦੇ ਹਿੱਸੇ ਵਿੱਚ ਖੂਨ ਦਾ ਪ੍ਰਵਾਹ ਵਧਣ ਨਾਲ ਪਾਚਨ ਐਨਜ਼ਾਈਮ ਅਤੇ ਜਠਰਾਗਨੀ (digestive fire) ਵਧੇਰੇ ਸਰਗਰਮ ਹੋ ਜਾਂਦੀ ਹੈ, ਜਿਸ ਨਾਲ ਭੋਜਨ ਬਹੁਤ ਤੇਜ਼ੀ ਅਤੇ ਸਹੀ ਤਰੀਕੇ ਨਾਲ ਪਚਦਾ ਹੈ।

ਭੋਜਨ ਨੂੰ ਜਲਦੀ ਪਚਾਉਣ ਵਿੱਚ ਮਦਦ ਕਰਨ ਤੋਂ ਇਲਾਵਾ ਅਤੇ ਖ਼ਾਲੀ ਪੇਟ ਵਜਰਾਸਨ ਦੇ ਨਿਯਮਿਤ ਅਭਿਆਸ ਕਰਨ ਦੇ ਵੀ ਅਣਗਿਣਤ ਫਾਇਦੇ ਹੁੰਦੇ ਹਨ

ਵਜਰਾਸਨ ਦਾ ਨਿਯਮਿਤ ਅਭਿਆਸ ਗੈਸ, ਐਸੀਡਿਟੀ, ਕਬਜ਼ (constipation) ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।

ਇਸ ਆਸਨ ਵਿੱਚ ਬੈਠ ਕੇ ਸਾਹਾਂ 'ਤੇ ਧਿਆਨ ਲਗਾਉਣ ਨਾਲ ਮਨ ਸ਼ਾਂਤ ਹੁੰਦਾ ਹੈ। ​ਇਹ ਤਣਾਅ (stress) ਅਤੇ ਚਿੰਤਾ (anxiety) ਨੂੰ ਘੱਟ ਕਰਨ ਵਿੱਚ ਮਦਦਗਾਰ ਹੈ।

ਰੀੜ੍ਹ ਦੀ ਹੱਡੀ ਸਿੱਧੀ ਰਹਿਣ ਕਾਰਨ ਪਿੱਠ ਦੇ ਹੇਠਲੇ ਹਿੱਸੇ ਦਾ ਦਰਦ ਠੀਕ ਹੁੰਦਾ ਹੈ। ​ਇਹ ਸਰੀਰ ਦੀ ਬਣਤਰ (posture) ਨੂੰ ਸੁਧਾਰਦਾ ਹੈ ਅਤੇ ਮੋਢਿਆਂ ਨੂੰ ਝੁਕਣ ਤੋਂ ਰੋਕਦਾ ਹੈ।

ਇਹ ਪੱਟਾਂ (thighs), ਪਿੰਡਲੀਆਂ (calves) ਅਤੇ ਗੋਡਿਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਅਤੇ ਲਚਕੀਲਾ ਬਣਾਉਂਦਾ ਹੈ।

ਸਹੀ ਪਾਚਨ ਕਾਰਨ ਸਰੀਰ ਦਾ ਮੈਟਾਬੋਲਿਜ਼ਮ ਵਧਦਾ ਹੈ, ਜੋ ਮੋਟਾਪਾ ਘਟਾਉਣ ਵਿੱਚ ਮਦਦ ਕਰਦਾ ਹੈ।

ਆਓ ਹੁਣ ਵਜਰਾਸਨ ਕਰਨ ਦੀ ਵਿਧੀ ਬਾਰੇ ਜਾਣਦੇ ਹਾਂ।

ਸਭ ਤੋਂ ਪਹਿਲਾਂ ਇੱਕ ਸਾਫ਼ ਅਤੇ ਪੱਧਰੀ ਜਗ੍ਹਾ 'ਤੇ ਯੋਗ ਮੈਟ ਜਾਂ ਚਾਦਰ ਵਗੈਰਾ ਵਿਛਾਓ ਅਤੇ ਪੈਰਾਂ ਨੂੰ ਸਾਹਮਣੇ ਵੱਲ ਸਿੱਧਾ ਕਰਕੇ ਬੈਠ ਜਾਓ। ਫਿਰ ਆਪਣੇ ਸੱਜੇ ਪੈਰ ਨੂੰ ਮੋੜ ਕੇ ਸੱਜੇ ਨਿਤੰਬ (hip) ਦੇ ਹੇਠਾਂ ਅਤੇ ਖੱਬੇ ਪੈਰ ਨੂੰ ਮੋੜ ਕੇ ਖੱਬੇ ਨਿਤੰਬ ਦੇ ਹੇਠਾਂ ਰੱਖੋ। ਤੁਹਾਡੇ ਪੈਰਾਂ ਦੇ ਦੋਵੇਂ ਅੰਗੂਠੇ ਆਪਸ ਵਿੱਚ ਮਿਲੇ ਹੋਣੇ ਚਾਹੀਦੇ ਹਨ ਅਤੇ ਅੱਡੀਆਂ ਬਾਹਰ ਵੱਲ ਫੈਲੀਆਂ ਹੋਣੀਆਂ ਚਾਹੀਦੀਆਂ ਹਨ, ਜਿਸ ਨਾਲ ਇੱਕ ਕੱਪ ਵਰਗੀ ਜਗ੍ਹਾ ਬਣੇਗੀ। ਤੁਹਾਡੇ ਨਿਤੰਬ ਇਸ ਖਾਲੀ ਜਗ੍ਹਾ 'ਤੇ ਟਿਕੇ ਹੋਣਗੇ। ਆਪਣੇ ਦੋਵੇਂ ਹੱਥਾਂ ਨੂੰ ਆਪਣੇ ਗੋਡਿਆਂ 'ਤੇ ਰੱਖੋ। ਹਥੇਲੀਆਂ ਹੇਠਾਂ ਵੱਲ ਹੋਣੀਆਂ ਚਾਹੀਦੀਆਂ ਹਨ। ਆਪਣੀ ਰੀੜ੍ਹ ਦੀ ਹੱਡੀ (spine), ਗਰਦਨ ਅਤੇ ਸਿਰ ਨੂੰ ਬਿਲਕੁਲ ਸਿੱਧਾ ਰੱਖੋ। ਆਪਣੀਆਂ ਅੱਖਾਂ ਬੰਦ ਕਰ ਲਓ। ਬਿਲਕੁਲ ਸ਼ਾਂਤ ਹੋ ਕੇ ਆਮ ਰਫ਼ਤਾਰ ਨਾਲ ਸਾਹ ਲੈਂਦੇ ਅਤੇ ਛੱਡਦੇ ਰਹੋ। ਆਪਣਾ ਧਿਆਨ ਸਾਹਾਂ ਦੀ ਆਵਾਜਾਈ 'ਤੇ ਕੇਂਦਰਿਤ ਕਰੋ। ਸ਼ੁਰੂਆਤ ਵਿੱਚ ਇਸ ਆਸਨ ਵਿੱਚ 2 ਤੋਂ 3 ਮਿੰਟ ਬੈਠੋ। ਹੌਲੀ-ਹੌਲੀ ਅਭਿਆਸ ਵਧਾਉਂਦੇ ਹੋਏ ਇਸ ਨੂੰ 10 ਤੋਂ 15 ਮਿੰਟ ਤੱਕ ਕੀਤਾ ਜਾ ਸਕਦਾ ਹੈ।

ਹਾਲਾਂਕਿ ਵਜਰਾਸਨ ਬਹੁਤ ਸੁਰੱਖਿਅਤ ਹੈ, ਪਰ ਕੁਝ ਸਥਿਤੀਆਂ ਵਿੱਚ ਇਸ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਹਾਡੇ ਗੋਡਿਆਂ ਵਿੱਚ ਬਹੁਤ ਜ਼ਿਆਦਾ ਦਰਦ ਹੈ ਜਾਂ ਗੋਡਿਆਂ ਦੀ ਕੋਈ ਸਰਜਰੀ ਹੋਈ ਹੈ, ​ਜੇਕਰ ਤੁਹਾਨੂੰ ਸਲਿੱਪ ਡਿਸਕ (slip disc) ਦੀ ਗੰਭੀਰ ਸਮੱਸਿਆ ਹੈ, ​ਜੇਕਰ ਗਿੱਟਿਆਂ (ankles) ਵਿੱਚ ਕੋਈ ਸੱਟ ਜਾਂ ਤਕਲੀਫ਼ ਹੋਵੇ। ਇਸ ਤੋਂ ਇਲਾਵਾ ​ਗਰਭਵਤੀ ਔਰਤਾਂ ਨੂੰ ਇਹ ਆਸਨ ਕਰਦੇ ਸਮੇਂ ਗੋਡਿਆਂ ਵਿਚਕਾਰ ਥੋੜ੍ਹੀ ਦੂਰੀ ਰੱਖਣੀ ਚਾਹੀਦੀ ਹੈ ਤਾਂ ਜੋ ਪੇਟ 'ਤੇ ਦਬਾਅ ਨਾ ਪਵੇ।

ਅਤੇ ਅਖੀਰ ਵਿੱਚ ਸੰਖੇਪ ਜਿਹੇ ’ਚ ਇੱਕ ਗੱਲ ਹੋਰ ਕਹਾਂਗਾ ਕਿ ਵਜਰਾਸਨ ਅਤੇ ਨਮਾਜ਼ ਦੌਰਾਨ ਬੈਠਣ ਦੀ ਸਥਿਤੀ (ਜਿਸ ਨੂੰ 'ਕਾਇਦਾ' ਜਾਂ 'ਜਲਸਾ' ਕਿਹਾ ਜਾਂਦਾ ਹੈ) ਕਾਫ਼ੀ ਹੱਦ ਤੱਕ ਇੱਕ ਸਮਾਨ ਹਨ। ਭਾਵੇਂ ਯੋਗ ਵਿੱਚ ਇਸ ਨੂੰ 'ਵਜਰਾਸਨ' ਕਿਹਾ ਜਾਂਦਾ ਹੈ ਅਤੇ ਇਸਲਾਮ ਵਿੱਚ ਇਹ 'ਨਮਾਜ਼' ਦਾ ਇੱਕ ਅਹਿਮ ਹਿੱਸਾ ਹੈ, ਪਰ ਸਰੀਰਕ ਅਤੇ ਵਿਗਿਆਨਕ ਪੱਧਰ 'ਤੇ ਇਹ ਦੋਵੇਂ ਇਨਸਾਨੀ ਸਿਹਤ ਲਈ ਇੱਕ ਸਮਾਨ ਰੂਪ ਵਿੱਚ ਹੀ ਲਾਭਦਾਇਕ ਹਨ।

— #ਮੀਤ_ਅਨਮੋਲ 🍀

06/03/2026

Pressure points in Hands & Feet

02/26/2026

Address

Calgary, AB
T3K5P4

Telephone

+14037080500

Website

Alerts

Be the first to know and let us send you an email when YogabyKumar posts news and promotions. Your email address will not be used for any other purpose, and you can unsubscribe at any time.

Contact The Practice

Send a message to YogabyKumar:

Share