Dr.Satnam Singh Butala ਡਾ਼ ਸਤਨਾਮ ਸਿੰਘ ਬੁਤਾਲਾ

  • Home
  • India
  • Amritsar
  • Dr.Satnam Singh Butala ਡਾ਼ ਸਤਨਾਮ ਸਿੰਘ ਬੁਤਾਲਾ

Dr.Satnam Singh Butala ਡਾ਼ ਸਤਨਾਮ ਸਿੰਘ ਬੁਤਾਲਾ Treating All Kinds Of Diseases Treated With Latest World Class 21st Century Homoeopathic Technique

ਪਤਾ 1:- ਢਿੱਲਵਾਂ ਰੋਡ ਹਾਕਰ ਵਾਲੀ ਗਲੀ ਨਡਾਲਾਪਤਾ 2:- ਨਿਰਮਲ ਮਾਰਕੀਟ ਬਾਬਾ ਪੱਲ੍ਹਾ ਜੀ ਗੇਟ ਬੁਤਾਲਾਸੰਪਰਕ :- 095926 86423
01/09/2026

ਪਤਾ 1:- ਢਿੱਲਵਾਂ ਰੋਡ ਹਾਕਰ ਵਾਲੀ ਗਲੀ ਨਡਾਲਾ
ਪਤਾ 2:- ਨਿਰਮਲ ਮਾਰਕੀਟ ਬਾਬਾ ਪੱਲ੍ਹਾ ਜੀ ਗੇਟ ਬੁਤਾਲਾ
ਸੰਪਰਕ :- 095926 86423

14/05/2026
ਕੀ ਤੁਸੀ ਵੀ ਕਿਸੇ ਬਿਮਾਰੀ🫀🫁 ਤੋਂ ਪਰੇਸ਼ਾਨ ਹੋ? ਘਬਰਾਓ ਨਹੀਂ ਹੁਣ ਐਡਵਾਂਸ🧪 ਹੋਮੀਓਪੈਥਿਕ ਪ੍ਰਣਾਲੀ ਦੁਆਰਾ ਰੋਗਾਂ ਨੂੰ ਬਹੁਤ ਘੱਟ ਸਮੇਂ ਚ ਅਤੇ ਜ...
11/05/2026

ਕੀ ਤੁਸੀ ਵੀ ਕਿਸੇ ਬਿਮਾਰੀ🫀🫁 ਤੋਂ ਪਰੇਸ਼ਾਨ ਹੋ? ਘਬਰਾਓ ਨਹੀਂ ਹੁਣ ਐਡਵਾਂਸ🧪 ਹੋਮੀਓਪੈਥਿਕ ਪ੍ਰਣਾਲੀ ਦੁਆਰਾ ਰੋਗਾਂ ਨੂੰ ਬਹੁਤ ਘੱਟ ਸਮੇਂ ਚ ਅਤੇ ਜੜ ਤੋਂ ਖ਼ਤਮ 🚫ਕੀਤਾ ਜਾ ਰਹਾ ਹੈ
ਅੱਜ ਹੀ ਸੰਪਰਕ ਕਰੋ ☎️ 9592686423, 7009258156
ਮਿਲੋ:🏥 ਡਾਕਟਰ ਸਤਨਾਮ ਸਿੰਘ (BHMS) ਸਿੰਘ ਹੋਮਓਪੈਥਿਕ ਕਲੀਨਿਕ ਬੁਤਾਲਾ ਜਿਲ੍ਹਾ (ਅੰਮ੍ਰਿਤਸਰ)

10/05/2026

ਹੁਣ ਐਡਵਾਂਸ 🧪ਹੋਮੀਓਪੈਥਿਕ ਪ੍ਰਣਾਲੀ ਦੁਆਰਾ ਤੁਸੀ ਆਪਣੀ ਪੁਰਾਣੀ ਤੋਂ ਪੁਰਾਣੀ ਬਿਮਾਰੀਆਂ 🫁🫀 ਨੂੰ ਬਹੁਤ ਘੱਟ ਸਮੇਂ ਚ ਠੀਕ ਕਰ ਸਕਦੇ ਹੋ ਉਹ ਵੀ ਬਿਨਾਂ ਕਿਸੇ ਸਾਈਡ ਇਫੈਕਟ🦠 ਤੋਂ ਅੱਜ ਹੀ ਮਿਲੋ ਤੇ ਸਿਹਤਮੰਦ ਜ਼ਿੰਦਗੀ ਜੀਓ 🏋️🏋️

ਸੰਪਰਕ: ☎️ 095926 86423
ਪਤਾ: ਸਿੰਘ ਹੋਮਓਪੈਥਿਕ ਕਲੀਨਿਕ ਬੁਤਾਲਾ ਜਿਲ੍ਹਾ (ਅਮ੍ਰਿਤਸਰ)

ਘਰ💒ਬੈਠੇ ਦਵਾਈ ਮੰਗਵਾਓ📦 ਬਸ ਇੱਕ ਫੋਨ ਤੇ

ਹੁਣ ਐਡਵਾਂਸ ਹੋਮਿਓਪੈਥੀ ਪ੍ਰਣਾਲੀ ਨਾਲ ਤੁਸੀ ਪੁਰਾਣੇ ਤੋਂ ਪੁਰਾਣੇ ਰੋਗ ਬਹੁਤ ਘਟ ਸਮੇਂ ਚ ਠੀਕ ਕਰਵਾ ਸਕਦੇ ਹੋ ਬਿਨਾ ਚੀਰ ਫਾੜ ਤੋਂ ਸੰਪਰਕ: 0959...
09/05/2026

ਹੁਣ ਐਡਵਾਂਸ ਹੋਮਿਓਪੈਥੀ ਪ੍ਰਣਾਲੀ ਨਾਲ ਤੁਸੀ ਪੁਰਾਣੇ ਤੋਂ ਪੁਰਾਣੇ ਰੋਗ ਬਹੁਤ ਘਟ ਸਮੇਂ ਚ ਠੀਕ ਕਰਵਾ ਸਕਦੇ ਹੋ ਬਿਨਾ ਚੀਰ ਫਾੜ ਤੋਂ ਸੰਪਰਕ: 095926 86423

ਕੀ ਤੁਸੀਂ ਜਾਣਦੇ ਹੋ ਕਿ ਟਾਈਫਾਈਡ (Typhoid) ਇੱਕ ਅਜਿਹੀ ਬਿਮਾਰੀ ਹੈ ਜੋ ਸਰੀਰ ਨੂੰ ਅੰਦਰੋਂ ਬਹੁਤ ਕਮਜ਼ੋਰ ਕਰ ਦਿੰਦੀ ਹੈ? ਅਕਸਰ ਅਸੀਂ ਬੁਖਾਰ ਉ...
08/05/2026

ਕੀ ਤੁਸੀਂ ਜਾਣਦੇ ਹੋ ਕਿ ਟਾਈਫਾਈਡ
(Typhoid) ਇੱਕ ਅਜਿਹੀ ਬਿਮਾਰੀ ਹੈ ਜੋ ਸਰੀਰ ਨੂੰ ਅੰਦਰੋਂ ਬਹੁਤ ਕਮਜ਼ੋਰ ਕਰ ਦਿੰਦੀ ਹੈ? ਅਕਸਰ ਅਸੀਂ ਬੁਖਾਰ ਉਤਰਨ ਨੂੰ ਹੀ ਠੀਕ ਹੋਣਾ ਸਮਝ ਲੈਂਦੇ ਹਾਂ, ਪਰ ਅਸਲ ਵਿੱਚ ਟਾਈਫਾਈਡ ਦੇ ਬੈਕਟੀਰੀਆ ਲੰਬੇ ਸਮੇਂ ਤੱਕ ਸਰੀਰ ਵਿੱਚ ਰਹਿ ਸਕਦੇ ਹਨ।

​🔍 ਟਾਈਫਾਈਡ ਦੇ ਮੁੱਖ ਲੱਛਣਾਂ 'ਤੇ ਨਜ਼ਰ ਮਾਰੋ:

​ਤੇਜ਼ ਬੁਖਾਰ: ਬੁਖਾਰ ਜੋ ਦਿਨ-ਬ-ਦਿਨ ਵਧਦਾ ਜਾਵੇ (103°F-104°F ਤੱਕ)।
​ਸਰੀਰਕ ਕਮਜ਼ੋਰੀ: ਹੱਥਾਂ-ਪੈਰਾਂ ਵਿੱਚ ਜਾਨ ਨਾ ਰਹਿਣੀ ਅਤੇ ਬੇਹੱਦ ਥਕਾਵਟ।
​ਪੇਟ ਦੀ ਖਰਾਬੀ: ਪੇਟ ਵਿੱਚ ਦਰਦ, ਕਬਜ਼ ਹੋਣਾ ਜਾਂ ਵਾਰ-ਵਾਰ ਦਸਤ ਲੱਗਣੇ।
​ਸਿਰ ਦਰਦ: ਲਗਾਤਾਰ ਸਿਰ ਵਿੱਚ ਭਾਰੀਪਨ ਅਤੇ ਦਰਦ ਰਹਿਣਾ।
​ਭੁੱਖ ਨਾ ਲੱਗਣੀ: ਖਾਣੇ ਨੂੰ ਦੇਖ ਕੇ ਜੀਅ ਕੱਚਾ ਹੋਣਾ ਅਤੇ ਪਾਚਨ ਸ਼ਕਤੀ ਘਟਣੀ।

​🌿 ਹੋਮੀਓਪੈਥੀ ਹੀ ਕਿਉਂ ਚੁਣੀਏ?

ਹੋਮੀਓਪੈਥਿਕ ਦਵਾਈਆਂ ਟਾਈਫਾਈਡ ਦੇ ਬੈਕਟੀਰੀਆ ਨੂੰ ਖਤਮ ਕਰਨ ਦੇ ਨਾਲ-ਨਾਲ ਤੁਹਾਡੇ ਲੀਵਰ ਅਤੇ ਪਾਚਨ ਤੰਤਰ ਨੂੰ ਮੁੜ ਮਜ਼ਬੂਤ ਕਰਦੀਆਂ ਹਨ। ਸਾਡੇ ਕਲੀਨਿਕ ਵਿੱਚ ਬਿਮਾਰੀ ਦੇ ਮੂਲ ਕਾਰਨ ਨੂੰ ਸਮਝ ਕੇ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਬੁਖਾਰ ਵਾਰ-ਵਾਰ ਨਾ ਆਵੇ।

​✅ ਸਾਡੀ ਵਿਸ਼ੇਸ਼ਤਾ:

​ਸੌ ਫੀਸਦੀ ਸੁਰੱਖਿਅਤ ਇਲਾਜ।
​ਕੋਈ ਸਾਈਡ ਇਫੈਕਟ ਨਹੀਂ।
​ਪੁਰਾਣੇ ਤੋਂ ਪੁਰਾਣੇ ਬੁਖਾਰ ਦਾ ਪੱਕਾ ਹੱਲ।

​📍 ਪਤਾ: ਸਿੰਘ ਹੋਮੀਓਪੈਥਿਕ ਕਲੀਨਿਕ, ਬੁਤਾਲਾ, ਜਿਲਾ ਅੰਮ੍ਰਿਤਸਰ

📞 ਸੰਪਰਕ: 95926-86423
👨‍⚕️ ਡਾ. ਸਤਨਾਮ ਸਿੰਘ (BHMS)

📦 ਜਰੂਰੀ ਨੋਟ: ਹੁਣ ਤੁਸੀਂ ਘਰ ਬੈਠੇ ਦਵਾਈ ਕੀਤੇ ਵੀ ਕੋਰੀਅਰ ਕਰਵਾ ਸਕਦੇ ਹੋ

​📢 ਇੱਕ ਜ਼ਰੂਰੀ ਸਲਾਹ: ਬਿਮਾਰੀ ਨੂੰ ਨਜ਼ਰਅੰਦਾਜ਼ ਨਾ ਕਰੋ, ਸਹੀ ਸਮੇਂ 'ਤੇ ਲਿਆ ਗਿਆ ਫੈਸਲਾ ਹੀ ਤੁਹਾਨੂੰ ਵੱਡੀ ਮੁਸੀਬਤ ਤੋਂ ਬਚਾ ਸਕਦਾ ਹੈ।
​ਇਸ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡਾ ਇਲਾਕਾ ਤੰਦਰੁਸਤ ਰਹਿ ਸਕੇ

02/09/2025


For appointment
Call 095926 86423

  Contact :-9592686423
22/08/2025


Contact :-9592686423

ਹੋਮਿਓਪੈਥੀ ਸਬੰਧੀ ਗ਼ਲਤ ਧਾਰਨਾਵਾਂ ਅਤੇ ਭਰਮ-ਭੁਲੇਖੇ

ਹੋਮਿਓਪੈਥੀ ਦੁਨੀਆਂ ਦੀਆਂ ਮੁਢਲੀਆਂ ਇਲਾਜ ਪ੍ਰਣਾਲੀਆਂ ਵਿਚੋਂ ਇਕ ਹੈ ਜਿਸ ਦੀ ਖੋਜ ਜਰਮਨ ਵਾਸੀ ਡਾ. ਸੈਮੂਅਲ ਹੈਨੇਮੈਨ ਨੇ ਕੀਤੀ। ਹੌਲੀ ਹੌਲੀ ਇਹ ਪੈਥੀ ਸਾਰੇ ਸੰਸਾਰ ਵਿਚ ਫੈਲਦੀ ਗਈ ਅਤੇ ਅੱਜ ਇਹ ਦੁਨੀਆਂ ਦੀਆਂ ਪ੍ਰਚਲਤ ਇਲਾਜ ਪ੍ਰਣਾਲੀਆਂ ਵਿਚੋਂ ਇਕ ਹੈ। ਪਰ ਲੋਕਮਨਾਂ ਵਿਚ ਹੋਮਿਓਪੈਥੀ ਸਬੰਧੀ ਬਹੁਤ ਭਰਮ-ਭੁਲੇਖੇ ਪਾਏ ਜਾਂਦੇ ਹਨ। ਹਥਲੇ ਲੇਖ ਵਿਚ ਇਨ੍ਹਾਂ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦਾ ਉਪਰਾਲਾ ਕਰ ਰਿਹਾ ਹਾਂ ਤਾਕਿ ਹੋਮਿਓਪੈਥੀ ਸਬੰਧੀ ਲੋਕਾਂ ਦਾ ਗਿਆਨ ਵੱਧ ਸਕੇ।

ਸੱਭ ਤੋਂ ਪਹਿਲੀ ਗੱਲ ਤਾਂ ਲੋਕਮਨਾਂ ਵਿਚ ਇਹ ਪਾਈ ਜਾਂਦੀ ਹੈ ਕਿ ਹੋਮਿਓਪੈਥੀ ਦਵਾਈ ਜੇਕਰ ਫ਼ਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀਂ ਕਰਦੀ। ਇਹ ਬਹੁਤ ਵੱਡਾ ਭਰਮ-ਭੁਲੇਖਾ ਹੈ ਜੋ ਲੋਕ ਮਨਾਂ ਵਿਚ ਪਲਿਆ ਹੋਇਆ ਹੈ। ਦੁਨੀਆਂ ਉਤੇ ਕੋਈ ਵੀ ਚੀਜ਼ ਹੋਵੇ, ਜੇਕਰ ਉਸ ਦਾ ਬਿਨਾਂ ਸੋਚੇ-ਸਮਝੇ ਉਪਯੋਗ ਕਰਾਂਗੇ ਤਾਂ ਉਹ ਨੁਕਸਾਨ ਕਰੇਗੀ ਹੀ ਕਰੇਗੀ। ਕਈ ਲੋਕ ਅਪਣੇ ਆਪ ਕਿਤਾਬਾਂ ਪੜ੍ਹ ਕੇ ਹੋਮਿਓਪੈਥੀ ਨੂੰ ਅਜ਼ਮਾਉਣ ਲੱਗ ਜਾਂਦੇ ਹਨ, ਜੋ ਕਿ ਖ਼ਤਰਨਾਕ ਰੁਝਾਨ ਹੈ। ਮਿਓਪੈਥਿਕ ਦਵਾਈਆਂ ਦੇ ਅਸਰ ਬਹੁਤ ਡੂੰਘੇ ਹੁੰਦੇ ਹਨ। ਜੇਕਰ ਬਿਨਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਦੇ ਅਸੀ ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰਦੇ ਹਾਂ ਤਾਂ ਇਹ ਮੰਨੋ ਕਿ ਅਸੀ ਅਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ।

ਹੋਮਿਓਪੈਥਿਕ ਦਵਾਈ ਬਹੁਤ ਹੌਲੀ ਅਸਰ ਕਰਦੀ ਹੈ: ਇਹ ਬੜਾ ਵੱਡਾ ਭਰਮ ਲੋਕ ਮਨਾਂ ਵਿਚ ਪਾਇਆ ਜਾਂਦਾ ਹੈ ਕਿ ਜਦੋਂ ਨੂੰ ਹੋਮਿਓਪੈਥਿਕ ਦਵਾਈ ਨੇ ਅਸਰ ਸ਼ੁਰੂ ਕੀਤਾ, ਉਦੋਂ ਨੂੰ ਜਾਨ ਨਿਕਲ ਜਾਊ। ਹੋਮਿਓਪੈਥੀ ਵਿਚ ਦੋ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਨ। ਇਕ ਨਵੀਂ ਬਿਮਾਰੀ ਲਈ ਅਤੇ ਇਕ ਪੁਰਾਣੀ ਬਿਮਾਰੀ ਲਈ। ਮੰਨ ਲਉ ਕਿਸੇ ਮਰੀਜ਼ ਨੂੰ ਸ਼ੂਗਰ ਦੀ ਤਕਲੀਫ਼ ਹੈ, ਜੋ ਕਿ ਦਸ ਸਾਲ ਪੁਰਾਣੀ ਹੈ। ਜੇਕਰ ਉਸ ਰੋਗੀ ਨੂੰ ਹੋਮਿਓਪੈਥਿਕ ਦਵਾਈ ਦਿਤੀ ਜਾਵੇ ਤਾਂ ਇਹ ਤਾਂ ਹੈ ਨਹੀਂ ਕਿ ਉਸ ਦੀ ਸ਼ੂਗਰ ਦੋ ਹਫ਼ਤਿਆਂ ਵਿਚ ਠੀਕ ਹੋ ਜਾਵੇਗੀ।

ਜਿੰਨੀ ਪੁਰਾਣੀ ਬਿਮਾਰੀ ਹੁੰਦੀ ਹੈ, ਓਨਾ ਹੀ ਸਮਾਂ ਵੱਧ ਲਗਦਾ ਹੈ। ਇਸ ਤੋਂ ਉਲਟ ਜੇਕਰ ਕਿਸੇ ਦੇ ਸਿਰ ਵਿਚ ਸੱਟ ਲੱਗ ਜਾਵੇ ਅਤੇ ਆਦਮੀ ਬੇਹੋਸ਼ ਹੋ ਜਾਵੇ ਤਾਂ ਉਸੇ ਵੇਲੇ ਮੂੰਹ ਵਿਚ ਪਾਈ ਹੋਮਿਓਪੈਥਿਕ ਦਵਾਈ ਦੀ ਇਕ ਖੁਰਾਕ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੋਵੇਗੀ। ਸੋ ਕਹਿਣ ਤੋਂ ਭਾਵ ਹੈ ਕਿ ਸਾਡੀਆਂ ਬਿਮਾਰੀਆਂ ਹੀ ਬਹੁਤ ਪੁਰਾਣੀਆਂ ਹੁੰਦੀਆਂ ਹਨ। ਪਹਿਲਾਂ ਹੋਰ ਇਲਾਜ ਪ੍ਰਣਾਲੀਆਂ ਰਾਹੀਂ ਰੋਗ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ। ਫਿਰ ਜਦੋਂ ਰੋਗੀ ਹੋਮਿਓਪੈਥੀ ਵਿਚ ਆਉਂਦਾ ਹੈ ਤਾਂ ਕਾਫ਼ੀ ਸਮਾਂ ਲੰਘ ਚੁੱਕਾ ਹੁੰਦਾ ਹੈ।

ਹੋਮਿਓਪੈਥਿਕ ਦਵਾਈਆਂ ਨਾਲ ਦੂਜੀਆਂ ਦਵਾਈਆਂ ਦੀ ਵਰਤੋਂ: ਮੰਨ ਲਉੁ ਕਿ ਪਹਿਲਾਂ ਕੋਈ ਰੋਗੀ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਥਾਇਰਾਇਡ ਦੀ ਅੰਗਰੇਜ਼ੀ ਗੋਲੀ ਖਾ ਕੇ ਸਮਾਂ ਗੁਜ਼ਾਰ ਰਿਹਾ ਹੈ। ਇਕਦਮ ਉਸ ਦੇ ਮਨ ਵਿਚ ਹੋਮਿਓਪੈਥੀ ਦਾ ਖ਼ਿਆਲ ਆਉਂਦਾ ਹੈ ਤਾਂ ਡਾਕਟਰ ਕੋਲ ਆ ਕੇ ਰੋਗੀ ਇਹੋ ਸਵਾਲ ਕਰਦਾ ਹੈ, ਹੁਣ ਮੈਂ ਇਹ ਗੋਲੀ ਜਾਂ ਕੈਪਸੂਲ ਛੱਡ ਦਿਆਂ? ਕਈ ਮਰੀਜ਼ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਛੱਡ ਦਿੰਦੇ ਹਨ ਕਿਉਂਕਿ ਉਨ੍ਹਾਂ ਦੇ ਮਨ ਦਾ ਵਿਚਾਰ ਹੁੰਦਾ ਹੈ ਕਿ ਹੋਮਿਓਪੈਥਿਕ ਦਵਾਈ ਦੇ ਨਾਲ ਕੋਈ ਹੋਰ ਦਵਾਈ ਨਹੀਂ ਲੈਣੀ। ਪਰ ਇਹ ਖ਼ਤਰਨਾਕ ਰੁਝਾਨ ਹੈ। ਜਿਸ ਦਵਾਈ ਨੂੰ ਰੋਗੀ ਸਾਲਾਂਬੱਧੀ ਖਾ ਰਿਹਾ ਹੈ, ਉਸ ਨੂੰ ਇਕਦਮ ਛੱਡਣ ਨਾਲ ਸਰੀਰ ਵਿਚ ਕਿਸੇ ਵੀ ਤਰ੍ਹਾਂ ਦਾ ਨੁਕਸ ਪੈ ਸਕਦਾ ਹੈ।

ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਗੋਲੀ ਇਕਦਮ ਛੱਡਣ ਨਾਲ ਅਧਰੰਗ ਹੋਣ ਦਾ ਖ਼ਤਰਾ ਬਣ ਸਕਦਾ ਹੈ ਕਿਉਂਕਿ ਇਹ ਗੋਲੀਆਂ ਅਤੇ ਕੈਪਸੂਲ ਇਕ ਤਰ੍ਹਾਂ ਨਸ਼ੇ ਵਾਂਗ ਸਰੀਰ ਨੂੰ ਲੱਗੇ ਹੁੰਦੇ ਹਨ। ਜੇਕਰ ਕਿਸੇ ਅਮਲੀ ਦਾ ਨਸ਼ਾ ਇਕਦਮ ਛੁਡਾ ਦਿਤਾ ਜਾਵੇ ਤਾਂ ਉਸ ਨੂੰ ਤੋੜ ਲਗਦੀ ਹੈ। ਇਸੇ ਤਰ੍ਹਾਂ ਹੋਮਿਓਪੈਥਿਕ ਦਵਾਈ ਸ਼ੁਰੂ ਕਰਨ ਵੇਲੇ ਉਹ ਦਵਾਈਆਂ ਜਿਨ੍ਹਾਂ ਦੀ ਰੋਗੀ ਵਰਤੋਂ ਕਰਦਾ ਸੀ, ਇਕਦਮ ਨਹੀਂ ਛਡਣੀਆਂ ਚਾਹੀਦੀਆਂ। ਜਦੋਂ ਹੋਮਿਓਪੈਥਿਕ ਦਵਾਈ ਅਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਵੇ, ਉਦੋਂ ਡਾਕਟਰ ਦੀ ਸਲਾਹ ਨਾਲ ਹੀ ਇਹ ਦਵਾਈਆਂ ਛਡਣੀਆਂ ਚਾਹੀਦੀਆਂ ਹਨ।

ਕਈ ਵਾਰ ਹੋਮਿਓਪੈਥਿਕ ਦਵਾਈਆਂ ਦੇ ਚਲਦੇ ਮਰੀਜ਼ ਨੂੰ ਕੋਈ ਬੁਖ਼ਾਰ ਜਾਂ ਖੰਘ ਹੋ ਜਾਂਦੀ ਹੈ। ਫਿਰ ਮਰੀਜ਼ ਦਾ ਸਵਾਲ ਹੁੰਦਾ ਹੈ ਕਿ ਉਹ ਕੋਈ ਹੋਰ ਦਵਾਈ ਲੈ ਲਵੇ ਜਾਂ ਜੇਕਰ ਕੋਈ ਹੋਰ ਦਵਾਈ ਲਵੇਗਾ ਤਾਂ ਉਸ ਨਾਲ ਹੋਮਿਓਪੈਥਿਕ ਦਵਾਈ ਦਾ ਅਸਰ ਤਾਂ ਨਹੀਂ ਕਟਿਆ ਜਾਵੇਗਾ। ਅਗਰ ਤਾਂ ਹੋਮਿਓਪੈਥਿਕ ਦਵਾਈ ਲੈਣ ਤੋਂ ਇਕ-ਦੋ ਦਿਨਾਂ ਬਾਅਦ ਬੁਖ਼ਾਰ, ਖੰਘ, ਨਜ਼ਲਾ, ਰੇਸ਼ਾ ਜਾਂ ਟੱਟੀਆਂ ਲੱਗ ਜਾਂਦੀਆਂ ਹਨ ਤਾਂ ਇਹ ਬਹੁਤ ਵਧੀਆ ਲੱਛਣ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਹੋਮਿਓਪੈਥਿਕ ਦਵਾਈ ਨੇ ਅਪਣਾ ਅਸਰ ਸ਼ੁਰੂ ਕਰ ਦਿਤਾ ਹੈ।

ਅਗਰ ਇਹ ਅਲਾਮਤਾਂ ਹੋਮਿਓਪੈਥਿਕ ਇਲਾਜ ਦੌਰਾਨ ਵੈਸੇ ਹੋ ਜਾਂਦੀਆਂ ਹਨ ਜਿਵੇਂ ਕਿ ਮੌਸਮ ਦੇ ਬਦਲਣ ਨਾਲ ਜਾਂ ਕੁੱਝ ਖਾਣ-ਪੀਣ ਕਰ ਕੇ ਤਾਂ ਕਾਹਲੀ ਕਰ ਕੇ ਕੋਈ ਹੋਰ ਦਵਾਈ ਨਹੀਂ ਲੈਣੀ ਚਾਹੀਦੀ। ਹੋ ਸਕਦਾ ਹੈ ਕਿ ਇਕ-ਦੋ ਦਿਨਾਂ ਵਿਚ ਇਹ ਤਕਲੀਫ਼ ਅਪਣੇ ਆਪ ਠੀਕ ਹੋ ਜਾਵੇ ਜਾਂ ਅਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੁਖਾਰ, ਖੰਘ, ਸਿਰ ਦਰਦ, ਜ਼ੁਕਾਮ ਦੀ ਗੋਲੀ ਇਕਦਮ ਲੈਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਈ ਰੋਗ ਜਿੱਥੇ ਹੋਮਿਓਪੈਥਿਕ ਦਵਾਈਆਂ ਨਾਲ ਦੂਜੀਆਂ ਇਲਾਜ ਪ੍ਰਣਾਲੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਐਕਸੀਡੈਂਟ, ਜਲ ਜਾਣਾ ਜਾਂ ਆਪਰੇਸ਼ਨ ਵਗੈਰਾ ਦੀ ਹਾਲਤ ਵਿਚ ਹੋਮਿਓਪੈਥੀ ਦਵਾਈ ਨਾਲ ਦੂਜੀ ਦਵਾਈ ਲਈ ਜਾ ਸਕਦੀ ਹੈ, ਜਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ।

ਹੋਮਿਓਪੈਥਿਕ ਦਵਾਈ ਅਤੇ ਪ੍ਰਹੇਜ਼: ਇਹ ਗੱਲਾਂ ਲੋਕ ਮਨਾਂ ਦੀ ਘਾੜਤ ਹਨ ਕਿ ਹੋਮਿਓਪੈਥੀ ਵਿਚ ਜ਼ਿਆਦਾ ਪ੍ਰਹੇਜ਼ ਕਰਨਾ ਪੈਂਦਾ ਹੈ। ਆਮ ਸੁਣਨ ਵਿਚ ਆਉਂਦਾ ਹੈ ਕਿ ਹੋਮਿਓਪੈਥਿਕ ਦਵਾਈਆਂ ਨਾਲ ਲਸਣ, ਪਿਆਜ਼, ਇਲਾਇਚੀ ਆਦਿ ਦੀ ਵਰਤੋਂ ਨਹੀਂ ਕਰਨੀ। ਦਰਅਸਲ ਹੋਮਿਓਪੈਥੀ ਵਿਚ ਕਿਸੇ ਵੀ ਚੀਜ਼ ਦਾ ਪ੍ਰਹੇਜ਼ ਨਹੀਂ ਪਰ ਇਲਾਜ ਨਾਲੋਂ ਪ੍ਰਹੇਜ਼ ਚੰਗਾ ਜਾਂ ਜਿਹੋ ਜਿਹੀ ਬਿਮਾਰੀ, ਉਹੋ ਜਿਹਾ ਪ੍ਰਹੇਜ਼ ਹੁੰਦਾ ਹੈ। ਜੇ ਸ਼ੂਗਰ ਵਾਲੇ ਮਰੀਜ਼ ਨੂੰ ਖੰਡ ਅਤੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੂੰ ਨਮਕ ਬੰਦ ਕਰ ਦਿਤਾ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਸਾਰੇ ਮਰੀਜ਼ਾਂ ਦੀ ਖੰਡ ਜਾਂ ਨਮਕ ਬੰਦ ਹੋ ਗਏ।

ਪ੍ਰਹੇਜ਼ ਦਵਾਈ ਨਾਲ ਨਹੀਂ ਸਗੋਂ ਬਿਮਾਰੀ ਨਾਲ ਹੁੰਦਾ ਹੈ। ਪਿਆਜ਼ ਜਾਂ ਲਸਣ ਉਨ੍ਹਾਂ ਲੋਕਾਂ ਦਾ ਬੰਦ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਪਿਆਜ਼ ਜਾਂ ਲਸਣ ਤੋਂ ਕੋਈ ਤਕਲੀਫ਼ ਹੁੰਦੀ ਹੈ ਜਾਂ ਜਿਨ੍ਹਾਂ ਦੀ ਦਵਾਈ ਲਸਣ ਜਾਂ ਪਿਆਜ਼ ਆਦਿ ਤੋਂ ਬਣੀ ਹੁੰਦੀ ਹੈ ਕਿਉਂਕਿ ਹੋਮਿਓਪੈਥੀ ਵਿਚ ਹਰ ਚੀਜ਼ ਤੋਂ ਦਵਾਈ ਤਿਆਰ ਕੀਤੀ ਜਾਂਦੀ ਹੈ। ਜਿਸ ਚੀਜ਼ ਤੋਂ ਉਹ ਦਵਾਈ ਤਿਆਰ ਕੀਤੀ ਜਾਂਦੀ ਹੈ, ਉਸ ਦਾ ਪ੍ਰਹੇਜ਼ ਕਰ ਦਿਤਾ ਜਾਂਦਾ ਹੈ ਪਰ ਇਹ ਵੀ ਹਰ ਥਾਂ ਲਾਗੂ ਨਹੀਂ ਹੁੰਦਾ।

ਸੋ ਭਾਵੇਂ ਹੋਮਿਓਪੈਥਿਕ ਦਵਾਈ ਨੂੰ ਲਸਣ ਜਾਂ ਪਿਆਜ਼ ਵਿਚ ਲਪੇਟ ਕੇ ਲੈ ਲਵੋ ਤਾਂ ਵੀ ਅਸਰ ਕਰੇਗੀ। ਹਾਂ ਦਵਾਈ ਦੌਰਾਨ ਸ਼ਰਾਬ, ਕਾਫ਼ੀ, ਚਾਹ ਜਾਂ ਜ਼ਿਆਦਾ ਤਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ
ਹਨ। ਧੰਨਵਾਦ!

https://www.facebook.com/Dr.Satnam.BHMS/
ਡਾਕਟਰ- ਸਤਨਾਮ ਸਿੰਘ (9592686423)
ਬੀ.ਐਚ.ਐਮ.ਐੱਸ (ਪੰਜਾਬ)

Address

Butala
Amritsar
143203

Opening Hours

Monday 10am - 2pm
3pm - 6pm
Tuesday 10am - 2pm
3pm - 6pm
Wednesday 10am - 2pm
3pm - 6pm
Friday 10am - 2pm
3pm - 6pm
Saturday 10am - 2pm
3pm - 6pm

Telephone

+919592686423

Alerts

Be the first to know and let us send you an email when Dr.Satnam Singh Butala ਡਾ਼ ਸਤਨਾਮ ਸਿੰਘ ਬੁਤਾਲਾ posts news and promotions. Your email address will not be used for any other purpose, and you can unsubscribe at any time.

Contact The Practice

Send a message to Dr.Satnam Singh Butala ਡਾ਼ ਸਤਨਾਮ ਸਿੰਘ ਬੁਤਾਲਾ:

Shortcuts

Share