12/01/2023
ਸਿਹਤ ਸਮੱਸਿਆਵਾਂ ਦਾ ਸਮਾਜਿਕ ਨਿਦਾਨ:
ਕੋਈ ਵੀ ਸਮਾਜ ਸਿਹਤ ਸਮੱਸਿਆਵਾਂ ਤੇ ਬਿਮਾਰੀਆਂ ਤੋਂ ਬਿਲਕੁਲ ਨਿਜ਼ਾਤ ਨਹੀਂ ਪਾ ਸਕਦਾ ਹੈ ,ਪ੍ਰੰਤੂ ਸਮਾਜ ਦੇ ਵਿਕਾਸ ਨਾਲ ਇਨ੍ਹਾਂ ਸਮੱਸਿਆਵਾਂ ਦੇ ਕਈ ਕਾਰਨ ਮੰਨੇ ਗਏ,ਜਿਵੇਂ ਸੁਰੂ ਦੇ ਸਮਾਜ ਵਿੱਚ ਇਨ੍ਹਾਂ ਨੂੰ ਸੁਪਰ ਨੈਚਰੁਲ ਤਾਕਤ ਨਾਲ ਜੋੜਿਆ ਗਿਆ,ਇਸ ਤੋਂ ਬਾਅਦ ਜਰਾਸੀਮਾਂ ਨਾਲ ਅਤੇ ਸਮਜ ਦੇ ਅੱਗੇ ਵਿਕਾਸ ਨਾਲ ਇਹ ਵੇਖਿਆ ਗਿਆ,ਸਮਾਜ ਵਿਚ ਕੁਝ ਅਜਿਹੇ ਸਮਾਜਿਕ ਕਾਰਕ ਹੁੰਦੇ ਹਨ ,ਜਿਹੜੇ ਇਨ੍ਹਾਂ ਸਮਸਿਆਵਾਂ ਦੇ ਕਾਰਨ ਤੇ ਇਨ੍ਹਾਂ ਨੂੰ ਵਧਾਉਣ ਵਿੱਚ ਸਹਾਈ ਹੁੰਦੇ ਹਨ।
ਜਿਵੇਂ ਕਿ ਇਹ ਜਾਣਿਆ ਜਾ ਚੁੱਕਾ ਹੈ ਕਿ ਹੁਣ ਸਿਹਤ ਸਮੱਸਿਆ ਦਾ ਜੀਵਨ ਦੇ ਸਮਾਜਿਕ ਪਹਿਲੂ ਨਾਲ ਗੂੜ੍ਹਾ ਸਬੰਧ ਹੁੰਦਾ ਹੈ। ਇਸ ਲਈ ਜਿੱਥੇ ਇਸ ਨੂੰ ਸਮਝਣਾ ਜ਼ਰੂਰੀ ਹੈ।
ਇਸ ਲਈ ਜਦੋਂ ਅਸੀਂ ਕਿਸੇ ਵੀ ਸਿਹਤ ਸਮੱਸਿਆ ਦੇ ਹੱਲ 'ਤੇ ਪਹੁੰਚਦੇ ਹਾਂ, ਤਾਂ ਸਮਾਜ ਦੇ ਪੱਧਰ 'ਤੇ ਸਮੱਸਿਆ ਦੇ ਹੱਲ ਲਈ ਡਾਕਟਰੀ ਅਤੇ ਸਮਾਜਿਕ ਪਹਿਲੂਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਸਿਹਤ ਸਮੱਸਿਆ ਦਾ ਪ੍ਰਬੰਧਨ ਤਾਂ ਹੀ ਸੰਭਵ ਹੋ ਸਕਦਾ ਹੈ,ਤਾਂ ਹੀ ਕਿਸੇ ਸਮਾਜ ਵਿੱਚ ਇਨ੍ਹਾਂ ਸਮਸਿਆਵਾਂ ਦਾ ਵਿਆਪਕ ਤੌਰ 'ਤੇ ਹੱਲ ਕੀਤਾ ਜਾਵੇ।
ਕਿਸੇ ਵੀ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਪਹਿਲਾਂ ਹੀ ਕਈ ਤਰੀਕਿਆਂ ਨਾਲ ਵਿਤਕਰਾ ਹੁੰਦਾ ਹੈ। ਕਿਉਂਕਿ ਅਜਿਹੇ ਸਮਾਜ ਦੇ ਇਹ ਲੋਕ ਪਹਿਲਾਂ ਹੀ ਗਰੀਬੀ, ਅਨਪੜ੍ਹਤਾ, ਅਗਿਆਨਤਾ, ਔਰਤਾਂ ਦੀ ਨੀਵੀਂ ਸਥਿਤੀ, ਬੱਚਿਆਂ ਦੀ ਅਣਗਹਿਲੀ, ਦੁਰਵਿਵਹਾਰ ਅਤੇ ਮਜ਼ਦੂਰੀ ਵਰਗੀਆਂ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ ਅਤੇ ਨਾਲ ਹੀ ਰਿਹਾਇਸ਼, ਸਫਾਈ ਅਤੇ ਅਪਰਾਧ ਵਰਗੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਆਮ ਆਬਾਦੀ ਦੇ ਮੁਕਾਬਲੇ ਜ਼ਿਆਦਾ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਹਨ, ਸਮਾਜ ਵਿੱਚ ਅਜਿਹੇ ਲੋਕ ਆਪਣੀ ਕਮਜ਼ੋਰੀ ਅਤੇ ਆਬਾਦੀ ਦੇ ਕਾਰਨ ਸਮਾਜਿਕ ਵਖਰੇਵਿਆਂ ਤੇ ਅਲੱਗ-ਥਲੱਗਤਾ ਦਾ ਵੀ ਸ਼ਿਕਾਰ ਹੋ ਜਾਂਦੇ ਹਨ।
ਸਮਾਜ-ਵਿਗਿਆਨੀ,ਅੱਜ ਕੱਲ ਕਿਸੇ ਵੀ ਸਮਾਜ ਵਿੱਚ ਸਿਹਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਿਹਤ ਸਮੱਸਿਆ ਅਤੇ ਬਿਮਾਰੀ ਪੈਦਾ ਕਰਨ ਵਾਲੇ ਢਾਂਚੇ ਦੇ ਨਾਲ ਨਾਲ ਸਮਾਜਿਕ ਕਾਰਕਾਂ ਦੀ ਖੋਜ ਕਰਨ ਦੀ ਕੋਸ਼ਿਸ਼ ਕਰਕੇ ਉਨ੍ਹਾਂ ਦੇ ਪੈਣ ਵਾਲੇ ਪ੍ਰਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਆਖਿਰਕਾਰ ਸਮਾਜਿਕ ਨਿਦਾਨ ਕਰਨ ਵਿੱਚ ਮਦਦ ਕਰਦੇ ਹਨ।
ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਿਹਤ ਸਮੱਸਿਆਵਾਂ ਦੇ ਸਮਾਜਿਕ ਪਹਿਲੂ ਨਾਲ ਜੁੜੇ ਕਾਰਕਾਂ ਨੂੰ ਸਮਝਣ ਦੀ ਜ਼ਰੂਰਤ ਹੈ, ਅਤੇ ਇਹ ਹਮੇਸ਼ਾ ਇਸ ਅਧਾਰ 'ਤੇ ਹੁੰਦਾ ਹੈ ਕਿ ਸਾਰਥਕ ਦਖਲਅੰਦਾਜ਼ੀ ਦੁਆਰਾ ਇਹਨਾਂ ਸਮੱਸਿਆਵਾਂ ਨੂੰ ਵਿਚਾਰਨ ਅਤੇ ਹੱਲ ਕਰਨ ਲਈ ਕਦਮ ਚੁੱਕਿਆ ਜਾਵੇ।
ਸਮਾਜਿਕ ਨਿਦਾਨ ਵਿੱਚ, "ਸਮਾਜਿਕ" ਸ਼ਬਦ ਦੋ ਕਾਰਕਾਂ ਨਾਲ ਜੁੜਿਆ ਹੋਇਆ ਹੈ: ਪਹਿਲਾ, ਰਾਜਨੀਤਿਕ, ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਕਾਰਕਾਂ ਦਾ ਸੁਮੇਲ; ਅਤੇ ਦੂਜਾ, ਵੱਖ-ਵੱਖ ਸਮਾਜਿਕ ਅਦਾਕਾਰ, ਵੱਖ-ਵੱਖ ਰੁਚੀਆਂ ਵਾਲੇ ਲੋਕ, ਸਮਾਜਿਕ ਵਿਗਿਆਨੀ, ਮੈਡੀਕਲ ਪੇਸ਼ੇਵਰ, ਅਤੇ ਉਹ ਲੋਕ ਜੋ ਸਮਾਜਿਕ ਨਿਦਾਨ ਦੁਆਰਾ ਇਸ ਵਿੱਚ ਯੋਗਦਾਨ ਪਾਉਂਦੇ ਹਨ।
, ਇਹ ਕਾਰਕ ਕੰਮ ਵਾਲੀ ਥਾਂ, ਵੱਖ-ਵੱਖ ਸਮਾਜਿਕ ਸੰਸਥਾਵਾਂ, ਸਮਾਜਿਕ ਰੀਤੀ-ਰਿਵਾਜਾਂ ਜਾਂ ਸਰਕਾਰ ਦੇ ਕੰਮਕਾਜ ਨਾਲ ਸਬੰਧਤ ਹੋ ਸਕਦੇ ਹਨ।ਜਿਵੇਂ ਕਿ ਕਈ ਬਿਮਾਰੀਆਂ ਨੂੰ ਸਮਾਜਿਕ ਰੋਗ ਵੀ ਕਿਹਾ ਜਾਂਦਾ ਹੈ।
ਡਾਕਟਰੀ ਮੁੱਦੇ ਦੇ ਸਮਾਜਿਕ ਪਹਿਲੂਆਂ ਦੀ ਜਾਂਚ ਕਰਦੇ ਸਮੇਂ ਕਲੀਨਿਕਲ ਨਿਦਾਨਾਂ ਨੂੰ ਸਮਾਜਿਕ ਨਿਦਾਨਾਂ ਦੁਆਰਾ ਪੂਰਕ ਬਣਾਉਣ ਦੀ ਲੋੜ ਹੁੰਦੀ ਹੈ।