OJAS Health Care Centre

OJAS Health Care Centre Contact information, map and directions, contact form, opening hours, services, ratings, photos, videos and announcements from OJAS Health Care Centre, Health/Medical/ Pharmaceuticals, Amritsar.

26/07/2026

ਜੇ ਤੁਸੀਂ ਆਪਣੀ ਸਿਹਤ ਸਮੱਸਿਆ ਨੂੰ ਸਿਰਫ਼ ਦਵਾਈ ਨਾਲ ਦਬਾਉਣਾ ਨਹੀਂ, ਸਗੋਂ ਉਸਦੇ ਮੂਲ ਕਾਰਨ ਨੂੰ ਸਮਝ ਕੇ ਸਹੀ ਦਿਸ਼ਾ ਵਿੱਚ ਅੱਗੇ ਵੱਧਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰੋ।
📍 Ojas Health Care Centre, Amritsar
📲 WhatsApp: +91 9878456177
📞 Appointment ਲਈ ਅੱਜ ਹੀ ਸੰਪਰਕ ਕਰੋ।

19/07/2026

ਜਾਗਰੂਕਤਾ ਹੀ ਇਲਾਜ ਦੀ ਪਹਿਲੀ ਪੌੜੀ ਹੈ।

ਜੇ ਤੁਸੀਂ ਆਪਣੀ ਸਿਹਤ ਸਮੱਸਿਆ ਨੂੰ ਸਿਰਫ਼ ਦਵਾਈ ਨਾਲ ਦਬਾਉਣਾ ਨਹੀਂ, ਸਗੋਂ ਉਸਦੇ ਮੂਲ ਕਾਰਨ ਨੂੰ ਸਮਝ ਕੇ ਸਹੀ ਦਿਸ਼ਾ ਵਿੱਚ ਅੱਗੇ ਵੱਧਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰੋ।
📍 Ojas Health Care Centre, Amritsar
📲 WhatsApp: +91 9878456177
📞 Appointment ਲਈ ਅੱਜ ਹੀ ਸੰਪਰਕ ਕਰੋ।

04/07/2026

Your health deserves understanding, not just medication.
📍 Ojas Health Care Centre, Amritsar
📲 WhatsApp: +91 9878456177
📞 Consultation by Appointment

30/06/2026

ਜ਼ਰਾ ਸੋਚੋ...
ਜੇ ਅੱਜ ਤੁਹਾਨੂੰ ਬਿਲਕੁਲ ਤੰਦਰੁਸਤ ਸਰੀਰ ਮਿਲ ਜਾਵੇ, ਪਰ ਤੁਸੀਂ ਫਿਰ ਉਹੀ ਖਾਣਾ, ਉਹੀ routine ਅਤੇ ਉਹੀ ਜੀਵਨ-ਸ਼ੈਲੀ ਅਪਣਾ ਲਵੋ, ਤਾਂ ਕੀ ਉਹ ਸਰੀਰ ਲੰਬੇ ਸਮੇਂ ਤੱਕ ਤੰਦਰੁਸਤ ਰਹੇਗਾ?
ਕਲੀਨਿਕ ਵਿੱਚ ਅਸੀਂ ਇਹ ਗੱਲ ਅਕਸਰ ਦੇਖਦੇ ਹਾਂ। ਮਰੀਜ਼ ਠੀਕ ਹੋਣ ਤੋਂ ਬਾਅਦ ਪੁੱਛਦੇ ਹਨ, "ਹੁਣ ਅਸੀਂ ਪਹਿਲਾਂ ਵਾਂਗ ਸਭ ਕੁਝ ਖਾ ਸਕਦੇ ਹਾਂ?"
ਇਹ ਸਵਾਲ ਦੱਸਦਾ ਹੈ ਕਿ ਸਾਡਾ ਟੀਚਾ ਅਜੇ ਵੀ ਪੁਰਾਣੀ lifestyle ਵਿੱਚ ਵਾਪਸ ਜਾਣਾ ਹੈ, ਨਾ ਕਿ ਉਸ lifestyle ਨੂੰ ਬਦਲਣਾ ਜਿਸ ਨੇ ਸਾਨੂੰ ਬਿਮਾਰ ਕੀਤਾ।
ਦਵਾਈ ਤੁਹਾਨੂੰ ਸੁਧਾਰ ਵੱਲ ਲੈ ਜਾ ਸਕਦੀ ਹੈ। ਪਰ ਜੇ ਆਦਤਾਂ, ਖਾਣ-ਪੀਣ ਅਤੇ ਜੀਵਨ ਜਿਉਣ ਦਾ ਢੰਗ ਨਹੀਂ ਬਦਲਦਾ, ਤਾਂ ਉਹੀ ਕਾਰਨ ਦੁਬਾਰਾ ਉਹੀ ਨਤੀਜਾ ਪੈਦਾ ਕਰ ਸਕਦਾ ਹੈ।

📍 Ojas Health Care Centre, Amritsar
📲 WhatsApp: +91 ###XX ###XX

27/06/2026

One of the greatest misunderstandings of our time is that Ayurveda has been reduced to a commodity, as if healing could be bottled, packaged, and sold with promises of fixing the liver, purifying the blood, or restoring health in isolation. But Ayurveda was never conceived as a product; it is a profound system of knowledge, a way of understanding life itself. Its foundation rests not merely on medicine, but on the deeper order of existence—Ahar, Vihar, and Aushadh—where what you consume, how you live, how you align yourself with rhythm, habit, and nature, all precede the intervention of medicine. To place medicine first is to misunderstand the architecture of healing itself. And when, for personal gain, we shrink this ancient wisdom into a marketplace formula, we do not modernize Ayurveda—we dilute it, and in doing so, we dishonor a knowledge tradition refined over thousands of years. As an Ayurvedic physician, I believe my responsibility is not only to prescribe, but to preserve; not only to treat disease, but to protect the integrity of the science that seeks harmony before cure.

20/06/2026

ਅੱਜਕੱਲ੍ਹ ਸਿਹਤ ਦੀ ਗੱਲ ਹੋਵੇ ਤਾਂ ਸਭ ਤੋਂ ਪਹਿਲਾਂ ਇੱਕ ਸ਼ਬਦ ਸੁਣਨ ਨੂੰ ਮਿਲਦਾ ਹੈ — Detox।

ਪਰ Detox ਉਹਨਾਂ ਦਾ ਸਿਰਫ਼ ਇੱਕ ਛੋਟਾ ਹਿੱਸਾ ਹੈ। ਸਰੀਰ ਵਿੱਚੋਂ ਅਣਚਾਹੇ ਪਦਾਰਥਾਂ ਨੂੰ ਬਾਹਰ ਕੱਢਣਾ ਜ਼ਰੂਰੀ ਹੈ, ਪਰ ਇਸਦੇ ਨਾਲ-ਨਾਲ ਸਰੀਰ ਨੂੰ ਤਾਕਤ, ਪੋਸ਼ਣ ਅਤੇ ਪੁਨਰਨਿਰਮਾਣ (Rejuvenation / Rasayan) ਦੇਣਾ ਵੀ ਉਤਨਾ ਹੀ ਮਹੱਤਵਪੂਰਨ ਹੈ। ਸਿਹਤ ਸਿਰਫ਼ ਇਹ ਨਹੀਂ ਕਿ ਸਰੀਰ ਵਿੱਚੋਂ ਕੀ ਕੱਢਣਾ ਹੈ। ਸਿਹਤ ਇਹ ਵੀ ਹੈ ਕਿ ਸਰੀਰ ਨੂੰ ਕੀ ਦੇਣਾ ਹੈ।
ਇੱਕ ਹੋਰ ਮਹੱਤਵਪੂਰਨ ਗੱਲ — ਕੋਈ ਵੀ ਇੱਕ diet ਹਰ ਵਿਅਕਤੀ ਲਈ ਸਹੀ ਨਹੀਂ ਹੋ ਸਕਦੀ। ਸਹੀ diet ਚੁਣਨ ਲਈ ਇਹ ਸਮਝਣਾ ਪੈਂਦਾ ਹੈ:
• ਤੁਸੀਂ ਕਿੱਥੇ ਰਹਿੰਦੇ ਹੋ
• ਤੁਹਾਡੀ ਉਮਰ ਕੀ ਹੈ
• ਤੁਹਾਡੀ ਜੀਵਨ-ਸ਼ੈਲੀ ਕਿਹੋ ਜਿਹੀ ਹੈ
• ਤੁਹਾਡੀ ਪਾਚਨ ਸ਼ਕਤੀ ਕਿਹੋ ਜਿਹੀ ਹੈ
• ਅਤੇ ਤੁਹਾਡੇ ਸਰੀਰ ਦੀ ਮੌਜੂਦਾ ਲੋੜ ਕੀ ਹੈ

📍 Ojas Health Care Centre, Amritsar
📲 WhatsApp: +91 9878456177

06/06/2026

ਕਲੀਨਿਕ ਵਿੱਚ ਇੱਕ ਗੱਲ ਬਹੁਤ ਵਾਰ ਸੁਣਨ ਨੂੰ ਮਿਲਦੀ ਹੈ:
"ਡਾਕਟਰ ਸਾਹਿਬ, ਸਾਰੇ ਟੈਸਟ ਕਰਵਾ ਲਏ। ਰਿਪੋਰਟਾਂ ਨਾਰਮਲ ਹਨ, ਪਰ ਸਮੱਸਿਆ ਅਜੇ ਵੀ ਹੈ।"
ਇੱਕੋ ਗੱਲ ਕਹੀ ਜਾਂਦੀ ਹੈ — "ਟੈਸਟਾਂ ਵਿੱਚ ਤਾਂ ਕੁਝ ਨਹੀਂ ਆਇਆ।"
ਪਰ ਕੀ ਜੋ ਚੀਜ਼ ਰਿਪੋਰਟ ਵਿੱਚ ਨਹੀਂ ਆਈ, ਉਹ ਹਕੀਕਤ ਵਿੱਚ ਵੀ ਮੌਜੂਦ ਨਹੀਂ?
ਜ਼ਰੂਰੀ ਨਹੀਂ।
ਕਈ ਵਾਰ ਸਮੱਸਿਆ ਸਰੀਰ ਵਿੱਚ ਮੌਜੂਦ ਹੁੰਦੀ ਹੈ, ਪਰ ਉਹ ਅਜੇ ਉਸ ਪੱਧਰ ਤੱਕ ਨਹੀਂ ਪਹੁੰਚੀ ਹੁੰਦੀ ਜਿੱਥੇ ਟੈਸਟ ਉਸਨੂੰ ਪਕੜ ਸਕਣ। ਕਈ ਵਾਰ ਕਾਰਨ ਸਾਡੀ ਜੀਵਨ-ਸ਼ੈਲੀ ਵਿੱਚ ਹੁੰਦਾ ਹੈ। ਖਾਣ-ਪੀਣ ਦੇ ਢੰਗ ਵਿੱਚ ਹੁੰਦਾ ਹੈ। ਨੀੰਦ ਵਿੱਚ ਹੁੰਦਾ ਹੈ। ਤਣਾਅ, ਚਿੰਤਾ ਜਾਂ ਲਗਾਤਾਰ ਅਸੰਤੁਲਿਤ ਮਾਨਸਿਕ ਅਵਸਥਾ ਵਿੱਚ ਹੁੰਦਾ ਹੈ।
ਸਰੀਰ ਸਾਨੂੰ ਸੰਕੇਤ ਪਹਿਲਾਂ ਦੇਣਾ ਸ਼ੁਰੂ ਕਰ ਦਿੰਦਾ ਹੈ।
ਰਿਪੋਰਟਾਂ ਕਈ ਵਾਰ ਬਾਅਦ ਵਿੱਚ ਬੋਲਦੀਆਂ ਹਨ।
ਇਸ ਲਈ ਸਿਹਤ ਨੂੰ ਸਿਰਫ਼ ਰਿਪੋਰਟਾਂ ਤੱਕ ਸੀਮਿਤ ਨਾ ਕਰੋ।
ਕਈ ਵਾਰ ਸਰੀਰ ਨੂੰ ਸੁਣਨਾ ਵੀ ਉਤਨਾ ਹੀ ਜ਼ਰੂਰੀ ਹੁੰਦਾ ਹੈ ਜਿੰਨਾ ਰਿਪੋਰਟਾਂ ਨੂੰ ਪੜ੍ਹਨਾ।
📍 Ojas Health Care Centre, Amritsar
📲 WhatsApp: +91 9878456177

02/06/2026

Detox ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਸੁਣਨ ਨੂੰ ਮਿਲਦਾ ਹੈ। ਕਈ ਲੋਕ ਪਾਣੀ ਵਿੱਚ ਖੀਰਾ, ਨਿੰਬੂ, ਪੁਦੀਨਾ ਜਾਂ ਹੋਰ ਸਬਜ਼ੀਆਂ ਪਾ ਕੇ ਪੀਣ ਨੂੰ ਹੀ Detox ਸਮਝ ਲੈਂਦੇ ਹਨ। ਪਰ ਸਵਾਲ ਇਹ ਹੈ ਕਿ ਕੀ ਸਿਰਫ਼ ਅਜਿਹਾ ਪਾਣੀ ਪੀ ਲੈਣ ਨਾਲ ਸਰੀਰ Detox ਹੋ ਜਾਂਦਾ ਹੈ?

ਆਯੁਰਵੇਦ ਦੀ ਦ੍ਰਿਸ਼ਟੀ ਇਸ ਤੋਂ ਕਾਫ਼ੀ ਵੱਖਰੀ ਹੈ। ਆਯੁਰਵੇਦ ਅਨੁਸਾਰ ਸਰੀਰ ਦੀ ਸ਼ੁੱਧੀਕਰਨ ਪ੍ਰਕਿਰਿਆ ਦਾ ਸੰਬੰਧ ਸਰੀਰ ਦੇ ਤ੍ਰਿਮਲ (ਮਲ, ਮੂਤਰ ਅਤੇ ਸਵੇਦ) ਨਾਲ ਹੈ। ਜਦੋਂ ਸਰੀਰ ਆਪਣੀ ਲੋੜ ਅਨੁਸਾਰ ਪਸੀਨਾ, ਮੂਤਰ ਅਤੇ ਮਲ ਨੂੰ ਸਹੀ ਢੰਗ ਨਾਲ ਬਾਹਰ ਕੱਢਣ ਦੇ ਯੋਗ ਹੁੰਦਾ ਹੈ, ਤਾਂ ਇਹ ਸਰੀਰ ਦੀ ਕੁਦਰਤੀ ਸਫ਼ਾਈ ਅਤੇ ਸੰਤੁਲਨ ਦਾ ਸੰਕੇਤ ਹੁੰਦਾ ਹੈ। ਇਸ ਲਈ Detox ਨੂੰ ਸਿਰਫ਼ ਕਿਸੇ ਇੱਕ ਪਾਣੀ, ਨੁਸਖ਼ੇ ਜਾਂ ਸੋਸ਼ਲ ਮੀਡੀਆ ਟ੍ਰੈਂਡ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਸਿਹਤ ਸੰਬੰਧੀ ਜਾਣਕਾਰੀ ਨੂੰ ਮੰਨਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਉਸ ਦੇ ਪਿੱਛੇ ਦਾ ਸਿਧਾਂਤ ਕੀ ਹੈ।
ਆਯੁਰਵੇਦ ਵਿੱਚ Detox ਕੋਈ ਫੈਸ਼ਨ ਜਾਂ ਟ੍ਰੈਂਡ ਨਹੀਂ,
ਸਗੋਂ ਸਰੀਰ ਦੀ ਕੁਦਰਤੀ ਸ਼ੁੱਧੀਕਰਨ ਪ੍ਰਕਿਰਿਆ ਨੂੰ ਸਮਝਣ ਦਾ ਇੱਕ ਤਰੀਕਾ ਹੈ।

📍 Ojas Health Care Centre, Amritsar
📲 WhatsApp: +91 9878456177

31/05/2026

ਕਈ ਵਾਰ ਰੋਗ ਇੰਨਾ ਵੱਡਾ ਨਹੀਂ ਹੁੰਦਾ, ਜਿੰਨਾ ਅਸੀਂ ਉਸ ਬਾਰੇ ਸੋਚ-ਸੋਚ ਕੇ ਉਸਨੂੰ ਵੱਡਾ ਬਣਾ ਲੈਂਦੇ ਹਾਂ।
ਅਕਸਰ ਕੁਝ ਮਰੀਜ਼ ਸਧਾਰਨ ਜਿਹੀ ਸਮੱਸਿਆ ਨਾਲ, ਜੋ ਕੁਝ ਦਿਨਾਂ ਵਿੱਚ ਠੀਕ ਹੋ ਸਕਦੀ ਹੈ, ਸਾਲਾਂ ਤੱਕ ਜੂਝਦੇ ਰਹਿੰਦੇ ਹਨ। ਦੂਜੇ ਪਾਸੇ ਕੁਝ ਮਰੀਜ਼ ਵੱਡੀਆਂ ਸਮੱਸਿਆਵਾਂ ਵਿੱਚ ਵੀ ਕਾਫ਼ੀ ਜਲਦੀ ਸੁਧਾਰ ਮਹਿਸੂਸ ਕਰ ਲੈਂਦੇ ਹਨ।
ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇਹ ਕਿਵੇਂ ਹੁੰਦਾ ਹੈ?
ਦਵਾਈ ਤਾਂ ਦੋਵੇਂ ਹੀ ਲੈ ਰਹੇ ਹੁੰਦੇ ਹਨ।
ਇਸ ਦਾ ਇੱਕ ਮਹੱਤਵਪੂਰਨ ਕਾਰਨ ਸਾਡਾ ਮਨੋਵਿਗਿਆਨ ਹੈ।
ਜੋ ਮਰੀਜ਼ ਜਲਦੀ ਸੁਧਾਰ ਕਰਦੇ ਹਨ, ਉਹ ਆਪਣੀ ਸਮੱਸਿਆ ਨੂੰ ਸਵੀਕਾਰ ਕਰਦੇ ਹਨ, ਉਸਨੂੰ ਸਮਝਦੇ ਹਨ ਅਤੇ ਸਹੀ ਤਰੀਕੇ ਨਾਲ ਪਰਹੇਜ਼, ਆਪਣੀ ਸੋਚ ਅਤੇ ਜੀਵਨ ਜਿਉਣ ਦੇ ਢੰਗ ਨੂੰ ਆਪਣੇ ਸਰੀਰ ਦੇ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਪਰ ਕੁਝ ਮਰੀਜ਼ ਲਗਾਤਾਰ ਇਹੀ ਸੋਚਦੇ ਰਹਿੰਦੇ ਹਨ —
"ਇਹ ਰੋਗ ਮੈਨੂੰ ਹੀ ਕਿਉਂ ਹੋਇਆ?"
"ਮੈਂ ਤਾਂ ਠੀਕ ਖਾਂਦਾ-ਪੀੰਦਾ ਸੀ।"
"ਮੇਰਾ ਦੋਸਤ ਵੀ ਮੇਰੀ ਤਰ੍ਹਾਂ ਹੀ ਖਾਂਦਾ-ਪੀੰਦਾ ਹੈ, ਉਸਨੂੰ ਇਹ ਸਮੱਸਿਆ ਕਿਉਂ ਨਹੀਂ ਹੋਈ?"
ਇਸ ਤਰ੍ਹਾਂ ਅਸੀਂ ਇੱਕ ਤਰੀਕੇ ਨਾਲ ਆਪਣੀ ਸਮੱਸਿਆ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੇ ਹੁੰਦੇ ਹਾਂ।
ਅਤੇ ਜਦੋਂ ਸਵੀਕਾਰਤਾ

29/05/2026

What we call “healthy sugar” today often carries more history than understanding.
Misri, Chini, Shakkar — even the names themselves reveal journeys of trade, culture, and refinement across civilizations.

In Ayurveda, the question was never simply “white or brown,” refined or unrefined. The real inquiry is deeper:
What is its nature?
How does it behave in the body?
And for whom is it being consumed?

Health cannot be reduced to labels inherited through repetition. It begins where observation begins.

Address

Amritsar

Opening Hours

Monday 8am - 7pm
Friday 8am - 7pm
Saturday 8am - 7pm
Sunday 8am - 7pm

Telephone

01832254177

Website

Alerts

Be the first to know and let us send you an email when OJAS Health Care Centre posts news and promotions. Your email address will not be used for any other purpose, and you can unsubscribe at any time.

Contact The Practice

Send a message to OJAS Health Care Centre:

Shortcuts

Share