Dr Gaganpreet Kaur

Directions Website

Dr Gaganpreet Kaur We are the official page of the youtube channel 'Punjabi Ayurvedic Rasoi'

14/10/2026

ਪੂਰੀ ਵੀਡੀਓ: https://youtu.be/wiS3NotiXNA

ਇੱਕ ਮਸਾਲਾ, ਹਰ ਰਾਇਤਾ ਪੌਸ਼ਟਿਕ — ਘਰ ਦਾ ਰਾਇਤਾ ਮਸਾਲਾ, ਮਾਤਰਾ ਸਮੇਤ।

• ਜ਼ੀਰਾ 10 ਚਮਚ, ਮੋਟਾ ਧਨੀਆ 5 ਚਮਚ
• ਕਾਲੀ ਮਿਰਚ, ਸੁੰਢ, ਅਜਵਾਇਣ — ਅੱਧਾ-ਅੱਧਾ ਚਮਚ
• ਸੁੱਕੇ ਪੁਦੀਨੇ ਤੇ ਸੁੱਕੇ ਮੋਰਿੰਗਾ ਦੇ ਪੱਤੇ — ਇੱਕ-ਇੱਕ ਮੁੱਠੀ
• ਆਮਲਾ ਪਾਊਡਰ — ਇੱਕ ਚਮਚ

ਪੈਨ ਵਿੱਚ ਇੱਕ ਚਮਚ ਦੇਸੀ ਘਿਓ, ਗੈਸ ਬਿਲਕੁਲ ਮੱਠੀ, ਇੱਕ ਚੁਟਕੀ ਹਿੰਗ (ਔਪਸ਼ਨਲ)। ਜ਼ੀਰਾ, ਧਨੀਆ, ਸੁੰਢ ਤੇ ਕਾਲੀ ਮਿਰਚ ਖ਼ੁਸ਼ਬੂ ਆਉਣ ਤੱਕ ਰੋਸਟ ਕਰੋ, ਫਿਰ ਪੱਤੇ ਸਿਰਫ਼ ਇੱਕ ਮਿੰਟ ਲਈ। ਆਮਲਾ ਪਾਊਡਰ ਰੋਸਟ ਨਹੀਂ ਕਰਨਾ। ਮਿਕਸਰ ਵਿੱਚ ਪੀਸ ਕੇ ਸਟੋਰ ਕਰੋ।

ਰਾਇਤੇ, ਲੱਸੀ ਤੇ ਫਰੂਟ ਚਾਟ ਵਿੱਚ ਵਰਤੋ — ਐਸਿਡਿਟੀ, ਗੈਸ, ਬਲੋਟਿੰਗ ਤੇ ਕਬਜ਼ ਵਿੱਚ ਬਹੁਤ ਵਧੀਆ।

ਇਹ ਜਾਣਕਾਰੀ ਸਿਰਫ਼ ਜਾਗਰੂਕਤਾ ਲਈ ਹੈ — ਇਲਾਜ ਲਈ ਆਪਣੇ ਡਾਕਟਰ ਦੀ ਸਲਾਹ ਲਓ।

Join our Yoga Classes: https://punjabiayurvedicrasoi.com/joinyoga
Book Online Appointment: https://punjabiayurvedicrasoi.com/book-appointment/
WhatsApp (for Online Appointment): +918284002699

Music: "Manj Khammaj - Teental" - Aditya Verma, Subir Dev

14/10/2026

Should you drink milk every day? Buffalo milk or cow milk? Hot or cold? Ayurveda calls milk an excellent food for daily use: it nourishes all seven dhatus, and for vegetarians it is a great source of calcium, protein and B12. But you get its full benefit only when your digestive fire (agni) is strong and you take milk the right way for your body.

Rules for drinking milk:
• Buffalo milk is heavy, cow milk is lighter. The milk that digests well, gives you strength and keeps your stomach fine is the right one for you
• BP, cholesterol, obesity: remove the malai, add water and boil it with the masala
• Stop milk only for a while (a new fever, new gout, an infection), never for life, unless you have lactose intolerance
• Eat less roti and take milk instead; taking both in full is too much
• Hot or cold depends on your body; at night, always warm
• No sugar in diabetes

Masala that helps digest milk: grind 10 g chhoti elaichi (green cardamom) + 5 g laung (cloves) and store it. Add 1–2 pinches to every recipe. In winter, use badi elaichi (black cardamom), dalchini (cinnamon) or a pinch of sonth (dry ginger).

6 milk recipes in this video:
1. Amla murabba–makhana shake: anti-ageing, bones, hair
2. Badam–gulkand milk: acidity, burning, constipation, stress
3. Dry fruit milk: brain tonic
4. Coconut shake + coconut milk: if you are allergic to milk
5. Khajoor (date) milk: strength, heart tonic (not in diabetes)
6. Banana milkshake: sleep, vata, weight gain (not in diabetes)

And 4 kheers without rice (good for fasts too): makhana kheer, samak kheer, sabudana kheer, and fruit custard with singhara flour.

This information is for awareness only. Please consult your doctor for treatment.

0:00 Should you drink milk every day? (Ayurveda)
2:46 Buffalo milk or cow milk — which one will you digest?
4:16 BP, cholesterol, obesity: how to take milk
4:56 The truth about A1 and A2 milk
5:32 Milk nourishes all seven dhatus, at every age
7:27 When to stop milk — and for how many days
8:26 Less roti, more milk: for weight gain / weight loss
9:28 Hot or cold milk? Who can have it sweet
10:24 Elaichi-laung masala that helps you digest milk
11:19 1. Amla murabba–makhana shake (anti-ageing)
12:52 2. Badam–gulkand milk (acidity, burning, stress)
14:32 3. Dry fruit milk (brain tonic)
15:28 4. Coconut shake + coconut milk (milk allergy?)
16:46 5. Khajoor (date) milk (strength)
17:21 6. Banana milkshake (sleep, vata)
18:38 4 kheers without rice — makhana kheer
19:08 Samak kheer (10 minutes)
19:48 Sabudana kheer (pre-workout)
20:29 Fruit custard (singhara flour)
21:45 Underweight? Ways to fix your agni
22:58 3 phulkas vs 1 glass of milk
24:23 Wellness club · diet plan

Join our Yoga Classes: https://punjabiayurvedicrasoi.com/joinyoga
Book Online Appointment: https://punjabiayurvedicrasoi.com/book-appointment/
WhatsApp (for Online Appointment): +918284002699

Music: "Manj Khammaj - Teental" - Aditya Verma, Subir Dev

13/10/2026

ਰਾਜਗਿਰਾ ਤੇ ਸਾਮਕ ਦੀ ਰੋਟੀ ਕਿਵੇਂ ਬਣਾਈਏ? ਗਲੂਟਨ ਫ੍ਰੀ ਆਟਾ | Dr. Gaganpreet Kaur

ਪੂਰੀ ਵੀਡੀਓ: https://youtu.be/R15A9QoxGgM

ਰਾਜਗਿਰਾ ਤੇ ਸਾਮਕ: ਦੋ ਖ਼ਾਸ ਆਟੇ — ਅਨਾਜ ਨਹੀਂ, ਸੂਡੋ ਗ੍ਰੇਨਜ਼।

• ਆਟੇ ਨੂੰ ਉੱਬਲਦੇ ਗਰਮ ਪਾਣੀ ਨਾਲ ਗੁੰਨ੍ਹੋ, ਥੋੜ੍ਹੀ ਦੇਰ ਢੱਕ ਕੇ ਰੱਖੋ
• ਥੋੜ੍ਹਾ ਘਿਓ ਲੈ ਕੇ ਹੱਥ ਨਾਲ ਮਸਲ ਕੇ ਆਟਾ ਸੈੱਟ ਕਰੋ
• ਰੋਟੀ ਪੁਦੀਨੇ ਦੀ ਚਟਨੀ, ਨਾਰੀਅਲ ਚਟਨੀ ਜਾਂ ਕਿਸੇ ਵੀ ਸਬਜ਼ੀ ਨਾਲ ਖਾਓ

ਇਹ ਜਾਣਕਾਰੀ ਸਿਰਫ਼ ਜਾਗਰੂਕਤਾ ਲਈ ਹੈ — ਇਲਾਜ ਲਈ ਆਪਣੇ ਡਾਕਟਰ ਦੀ ਸਲਾਹ ਲਓ।

Join our Yoga Classes: https://punjabiayurvedicrasoi.com/joinyoga
Book Online Appointment: https://punjabiayurvedicrasoi.com/book-appointment/
WhatsApp (for Online Appointment): +918284002699

Music: "Manj Khammaj - Teental" - Aditya Verma, Subir Dev

12/10/2026

ਰਾਜਗਿਰਾ ਕੀ ਹੈ? ਖਿੱਲਾਂ, ਲੱਡੂ ਤੇ ਸੀਰੀਅਲ | Dr. Gaganpreet Kaur

ਪੂਰੀ ਵੀਡੀਓ: https://youtu.be/R15A9QoxGgM

ਰਾਜਗਿਰਾ = ਐਮਰੈਂਥ ਗ੍ਰੇਨ = ਚੁਲਾਈ ਦੇ ਬੀਜ = ਰਾਮਦਾਣਾ।

• ਸਿਮ ਗੈਸ 'ਤੇ ਕੜਾਹੀ ਉੱਪਰ ਪਲੇਟ ਰੱਖ ਕੇ ਭੁੰਨੋ — ਦਾਣੇ ਪੌਪ ਹੋ ਜਾਂਦੇ ਨੇ
• ਖਿੱਲਾਂ ਬਣਾ ਕੇ ਰੱਖੋ, ਵਰਤ ਵਾਲੇ ਲੱਡੂ, ਜਾਂ ਥੋੜ੍ਹੀ ਸ਼ੱਕਰ ਮਿਲਾ ਕੇ
• ਨਾਸ਼ਤੇ ਵਿੱਚ ਸੀਰੀਅਲ ਵਾਂਗ: ਦੁੱਧ, ਪੀਸੇ ਡ੍ਰਾਈ ਫਰੂਟਸ, ਇੱਕ ਚਮਚ ਹਨੀ (ਜਾਂ ਬਿਨਾਂ ਮਿੱਠੇ)

ਇਹ ਜਾਣਕਾਰੀ ਸਿਰਫ਼ ਜਾਗਰੂਕਤਾ ਲਈ ਹੈ — ਇਲਾਜ ਲਈ ਆਪਣੇ ਡਾਕਟਰ ਦੀ ਸਲਾਹ ਲਓ।

Join our Yoga Classes: https://punjabiayurvedicrasoi.com/joinyoga
Book Online Appointment: https://punjabiayurvedicrasoi.com/book-appointment/
WhatsApp (for Online Appointment): +918284002699

Music: "Manj Khammaj - Teental" - Aditya Verma, Subir Dev

11/10/2026

ਸਾਬਤ ਮੂੰਗੀ ਜਾਂ ਧੋਤੀ ਮੂੰਗੀ? ਦਿਨੇ ਕਿਹੜੀ, ਰਾਤ ਨੂੰ ਕਿਹੜੀ | Dr. Gaganpreet Kaur

ਪੂਰੀ ਵੀਡੀਓ: https://youtu.be/g2ox4HQq7Zg

ਮੂੰਗ ਦਾਲ ਬਾਰੇ ਇੱਕ ਬਹੁਤ ਜ਼ਰੂਰੀ ਗੱਲ:

ਦਿਨੇ (ਬ੍ਰੇਕਫਾਸਟ ਤੇ ਲੰਚ) — ਸਾਬਤ ਮੂੰਗੀ। ਰਾਤ ਭਰ ਭਿਗੋ ਕੇ ਰੱਖੋ, ਪਾਣੀ ਕੱਢ ਦਿਓ, ਨਵਾਂ ਪਾਣੀ ਪਾ ਕੇ ਉਬਾਲੋ ਅਤੇ ਤੜਕਾ ਲਗਾ ਕੇ ਖਾਓ। ਇਸ ਤਰ੍ਹਾਂ ਦਾਲ ਚੰਗੀ ਤਰ੍ਹਾਂ ਪਚਦੀ ਹੈ ਅਤੇ ਟੌਕਸਿਨਜ਼ ਬਾਹਰ ਨਿਕਲ ਜਾਂਦੇ ਹਨ।

ਰਾਤ ਨੂੰ — ਧੋਤੀ ਹੋਈ ਮੂੰਗੀ: ਦਾਲ ਦਾ ਸੂਪ ਜਾਂ ਬਹੁਤ ਪਤਲੀ ਖਿਚੜੀ।

ਦੁੱਧ ਵਾਲੀ ਰੈਸਿਪੀ ਜਾਂ ਪੰਜੀਰੀ ਲਈ ਵੀ ਧੋਤੀ ਹੋਈ ਮੂੰਗ ਦਾਲ — ਟੇਸਟ ਵਿੱਚ ਕਾਫ਼ੀ ਫ਼ਰਕ ਪੈਂਦਾ ਹੈ।

ਇਹ ਜਾਣਕਾਰੀ ਸਿਰਫ਼ ਜਾਗਰੂਕਤਾ ਲਈ ਹੈ — ਇਲਾਜ ਲਈ ਆਪਣੇ ਡਾਕਟਰ ਦੀ ਸਲਾਹ ਲਓ।

Join our Yoga Classes: https://punjabiayurvedicrasoi.com/joinyoga
Book Online Appointment: https://punjabiayurvedicrasoi.com/book-appointment/
WhatsApp (for Online Appointment): +918284002699

Music: "Manj Khammaj - Teental" - Aditya Verma, Subir Dev

11/10/2026

ਦਹੀਂ ਸਾਡੇ ਰੋਜ਼ਾਨਾ ਭੋਜਨ ਦਾ ਹਿੱਸਾ ਹੈ — ਪਰ ਇਸਦਾ ਪੂਰਾ ਫ਼ਾਇਦਾ ਤਾਂ ਹੀ ਮਿਲਦਾ ਹੈ ਜੇ ਸਹੀ ਤਰੀਕਾ ਤੇ ਸਹੀ ਸਮਾਂ ਪਤਾ ਹੋਵੇ। ਆਯੁਰਵੇਦ ਅਨੁਸਾਰ ਦਹੀਂ ਭੁੱਖ ਤੇ ਰੁਚੀ ਵਧਾਉਂਦੀ ਹੈ, ਸਰੀਰ ਦਾ ਪੋਸ਼ਣ ਕਰਦੀ ਹੈ, ਵਾਤ ਸ਼ਾਮਕ ਹੈ — ਤੇ ਇਸਦੀ ਤਾਸੀਰ ਗਰਮ ਹੈ, ਠੰਢੀ ਨਹੀਂ। ਗ਼ਲਤ ਸਮੇਂ ਤੇ ਗ਼ਲਤ ਤਰੀਕੇ ਨਾਲ ਖਾਧੀ ਦਹੀਂ ਐਸਿਡਿਟੀ ਤੇ ਰੋਗ ਵਧਾ ਸਕਦੀ ਹੈ।

ਦਹੀਂ ਖਾਣ ਦੇ ਨਿਯਮ:
• ਦਹੀਂ ਸਵੇਰੇ ਜਾਂ ਦੁਪਹਿਰੇ ਖਾਓ — ਰਾਤ ਨੂੰ ਬਿਲਕੁਲ ਨਹੀਂ
• ਅੱਧ-ਜੰਮੀ, ਪਤਲੀ ਦਹੀਂ ਨਾ ਖਾਓ — ਇਹ ਤ੍ਰਿਦੋਸ਼ ਕਾਰਕ ਹੈ
• ਨਵੇਂ ਜ਼ੁਕਾਮ-ਬੁਖ਼ਾਰ ਦੇ ਪਹਿਲੇ 7 ਦਿਨ ਦਹੀਂ ਨਹੀਂ; ਪੁਰਾਣੇ ਐਲਰਜੀ ਵਾਲੇ ਜ਼ੁਕਾਮ ਵਿੱਚ ਫ਼ਾਇਦੇਮੰਦ
• ਲੱਸੀ: 1 ਹਿੱਸਾ ਦਹੀਂ, 3 ਹਿੱਸੇ ਪਾਣੀ
• ਦਹੀਂ ਨੂੰ ਮਥ ਕੇ, ਥੋੜ੍ਹਾ ਪਾਣੀ ਪਾ ਕੇ ਵਰਤੋ — ਗਰਮੈਸ਼ ਤੇ ਐਸਿਡਿਟੀ ਨਹੀਂ ਬਣਦੀ
• ਹਾਈ BP / ਸੋਜ: ਬਿਨਾਂ ਨਮਕ; ਕਬਜ਼-ਬਲੋਟਿੰਗ: ਕਾਲਾ ਜਾਂ ਸੇਂਧਾ ਨਮਕ; ਪਿੱਤ / ਗਰਮੈਸ਼: ਮਿਸ਼ਰੀ

ਇਸ ਵੀਡੀਓ ਵਿੱਚ 9 ਰਾਇਤੇ:
1. ਮਖਾਣੇ ਦਾ ਰਾਇਤਾ — ਕੈਲਸ਼ੀਅਮ, ਪ੍ਰੋਟੀਨ
2. ਗਾਜਰ-ਬੀਟਰੂਟ — ਖ਼ੂਨ ਦੀ ਕਮੀ, ਕਮਜ਼ੋਰ ਹੱਡੀਆਂ
3. ਘੀਆ — ਪੇਟ ਤੇ ਲਿਵਰ ਦੀ ਗਰਮੀ, ਅਲਸਰ, ਤੇਜ਼ਾਬ
4. ਚਿੱਟਾ ਪੇਠਾ — ਲਿਵਰ ਤੇ ਬ੍ਰੇਨ ਟੌਨਿਕ, ਹੱਥਾਂ-ਪੈਰਾਂ ਦੀ ਜਲਨ
5. ਅਨਾਰ-ਕਿਸ਼ਮਿਸ਼ — ਆਇਰਨ, ਚਿਹਰੇ ਦਾ ਗਲੋ, ਥਕਾਨ
6. ਡ੍ਰਾਈ ਫਰੂਟ ਤੇ ਮੁਰੱਬਾ
7. ਕੋਕੋਨਟ
8. ਆਲੂ (ਤੇ ਕੇਲਾ) — ਵੇਟ ਗੇਨ
9. ਪਕੌੜੀ — ਸਿੰਘਾੜਾ / ਰਾਜਗਿਰਾ / ਮਿਲੇਟ ਦੇ ਆਟੇ ਦੀ

ਘਰ ਦਾ ਰਾਇਤਾ ਮਸਾਲਾ: ਜ਼ੀਰਾ 10 ਚਮਚ, ਮੋਟਾ ਧਨੀਆ 5 ਚਮਚ, ਕਾਲੀ ਮਿਰਚ ½, ਸੁੰਢ ½, ਅਜਵਾਇਣ ½ ਚਮਚ, ਸੁੱਕੇ ਪੁਦੀਨੇ ਤੇ ਮੋਰਿੰਗਾ ਦੇ ਪੱਤੇ 1-1 ਮੁੱਠੀ, ਆਮਲਾ ਪਾਊਡਰ 1 ਚਮਚ, ਕਾਲਾ / ਸੇਂਧਾ ਨਮਕ ਲੋੜ ਮੁਤਾਬਕ। ਇੱਕ ਚਮਚ ਦੇਸੀ ਘਿਓ ਵਿੱਚ ਮੱਠੀ ਅੱਗ 'ਤੇ ਭੁੰਨੋ, ਪੱਤੇ ਆਖ਼ਰੀ ਮਿੰਟ, ਆਮਲਾ ਬਿਨਾਂ ਭੁੰਨੇ — ਫਿਰ ਪੀਸ ਕੇ ਸਟੋਰ ਕਰੋ।

ਇਹ ਜਾਣਕਾਰੀ ਸਿਰਫ਼ ਜਾਗਰੂਕਤਾ ਲਈ ਹੈ — ਇਲਾਜ ਲਈ ਆਪਣੇ ਡਾਕਟਰ ਦੀ ਸਲਾਹ ਲਓ।

0:00 ਦਹੀਂ: ਸਹੀ ਤਰੀਕਾ ਤੇ ਸਹੀ ਸਮਾਂ
1:54 ਆਯੁਰਵੇਦ ਅਨੁਸਾਰ ਦਹੀਂ: ਗੁਣ ਤੇ ਤਾਸੀਰ
3:13 ਜ਼ੁਕਾਮ-ਬੁਖ਼ਾਰ ਵਿੱਚ ਦਹੀਂ?
4:01 ਦਹੀਂ ਕਦੋਂ ਖਾਈਏ · ਲੱਸੀ 1:3
5:32 ਹਰ ਰਾਇਤੇ ਦਾ ਬੇਸ
6:20 ਰਾਇਤਾ 1: ਮਖਾਣੇ
7:56 ਰਾਇਤਾ 2: ਗਾਜਰ-ਬੀਟਰੂਟ (ਖ਼ੂਨ ਦੀ ਕਮੀ)
8:55 ਰਾਇਤਾ 3: ਘੀਆ (ਪੇਟ ਦੀ ਗਰਮੀ)
9:44 ਰਾਇਤਾ 4: ਚਿੱਟਾ ਪੇਠਾ (ਬ੍ਰੇਨ ਟੌਨਿਕ)
10:43 ਰਾਇਤਾ 5: ਅਨਾਰ-ਕਿਸ਼ਮਿਸ਼
11:54 ਰਾਇਤਾ ਮਸਾਲਾ (ਮਾਤਰਾ ਸਮੇਤ)
16:07 ਰਾਇਤਾ 6: ਡ੍ਰਾਈ ਫਰੂਟ
17:42 ਰਾਇਤਾ 7: ਕੋਕੋਨਟ
18:18 ਰਾਇਤਾ 8: ਆਲੂ (ਵੇਟ ਗੇਨ)
19:23 ਰਾਇਤਾ 9: ਪਕੌੜੀ (ਵਰਤ ਵਾਲੇ ਆਟੇ)
20:25 ਵੈੱਲਨੈੱਸ ਕਲੱਬ · ਡਾਈਟ ਪਲਾਨ

Join our Yoga Classes: https://punjabiayurvedicrasoi.com/joinyoga
Book Online Appointment: https://punjabiayurvedicrasoi.com/book-appointment/
WhatsApp (for Online Appointment): +918284002699

Music: "Manj Khammaj - Teental" - Aditya Verma, Subir Dev

10/10/2026

ਸਿੰਘਾੜੇ ਦੀ ਤਾਸੀਰ: ਠੰਢੀ ਜਾਂ ਗਰਮ? | Dr. Gaganpreet Kaur

ਪੂਰੀ ਵੀਡੀਓ: https://youtu.be/XsENp9q1Xtg

ਸਿੰਘਾੜੇ ਦੀ ਤਾਸੀਰ ਠੰਢੀ ਹੈ, ਰਸ ਮਧੁਰ (ਮਿੱਠਾ) ਤੇ ਥੋੜ੍ਹਾ ਕਸੈਲਾ।

ਇਸ ਮੌਸਮ ਵਿੱਚ ਸਰੀਰ ਦੀ ਗਰਮੀ (ਪਿੱਤ) ਕੁਦਰਤੀ ਤੌਰ 'ਤੇ ਵਧਦੀ ਹੈ — ਗਰਮ ਚੀਜ਼ਾਂ ਘੱਟ, ਠੰਢੀਆਂ ਚੀਜ਼ਾਂ ਵੱਧ।

ਮਾਡਰਨ ਸਾਇੰਸ ਅਨੁਸਾਰ ਸਿੰਘਾੜੇ ਵਿੱਚ ਪਲਾਂਟ ਬੇਸਡ ਪ੍ਰੋਟੀਨ ਅਤੇ ਫਾਸਫੋਰਸ, ਕੈਲਸ਼ੀਅਮ, ਸੋਡੀਅਮ, ਜ਼ਿੰਕ, ਆਇਰਨ, ਮੈਗਨੀਸ਼ੀਅਮ ਮਿਲਦੇ ਨੇ।

ਇਹ ਜਾਣਕਾਰੀ ਸਿਰਫ਼ ਜਾਗਰੂਕਤਾ ਲਈ ਹੈ — ਇਲਾਜ ਲਈ ਆਪਣੇ ਡਾਕਟਰ ਦੀ ਸਲਾਹ ਲਓ।

Join our Yoga Classes: https://punjabiayurvedicrasoi.com/joinyoga
Book Online Appointment: https://punjabiayurvedicrasoi.com/book-appointment/
WhatsApp (for Online Appointment): +918284002699

Music: "Manj Khammaj - Teental" - Aditya Verma, Subir Dev

09/10/2026

ਕਣਕ + ਘਿਓ = ਭਾਰੀ? ਕਣਕ ਦੀ ਥਾਂ ਸਿੰਘਾੜਾ | Dr. Gaganpreet Kaur

ਪੂਰੀ ਵੀਡੀਓ: https://youtu.be/XsENp9q1Xtg

ਕਣਕ ਆਪਣੇ ਆਪ ਭਾਰੀ ਹੈ, ਅਤੇ ਕਣਕ ਦਾ ਘਿਓ ਨਾਲ ਸੰਜੋਗ ਬਹੁਤ ਹੈਵੀ ਹੋ ਜਾਂਦਾ ਹੈ।

ਜਿਹਨਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੈ, ਜਾਂ ਉਮਰ ਕਰਕੇ ਭਾਰੀ ਖਾਣਾ ਨਹੀਂ ਲੈਣਾ ਚਾਹੁੰਦੇ — ਉਹ ਕਣਕ ਦੀ ਥਾਂ ਉਹ ਅਨਾਜ ਚੁਣਨ ਜਿਹੜੇ ਆਸਾਨੀ ਨਾਲ ਪਚਣ।

ਸਿੰਘਾੜਾ ਖੁਸ਼ਕ ਹੈ, ਅਨਾਜ ਨਹੀਂ ਫਲਾਹਾਰ ਹੈ: ਪੋਸ਼ਣ ਵੀ ਦਿੰਦਾ ਹੈ ਤੇ ਭਾਰੀਪਨ ਵੀ ਨਹੀਂ ਕਰਦਾ। ਸਿੰਘਾੜੇ ਦੇ ਆਟੇ ਦਾ ਪ੍ਰਸ਼ਾਦ ਵੀ ਬਣਾ ਸਕਦੇ ਹੋ।

ਇਹ ਜਾਣਕਾਰੀ ਸਿਰਫ਼ ਜਾਗਰੂਕਤਾ ਲਈ ਹੈ — ਇਲਾਜ ਲਈ ਆਪਣੇ ਡਾਕਟਰ ਦੀ ਸਲਾਹ ਲਓ।

Join our Yoga Classes: https://punjabiayurvedicrasoi.com/joinyoga
Book Online Appointment: https://punjabiayurvedicrasoi.com/book-appointment/
WhatsApp (for Online Appointment): +918284002699

Music: "Manj Khammaj - Teental" - Aditya Verma, Subir Dev

08/10/2026

ਬਿਸਕੁਟ-ਮੱਠੀ ਦੀ ਥਾਂ ਮੂੰਗ ਦਾਲ ਦੀ ਪੰਜੀਰੀ — ਘਰ ਦਾ ਬੈਸਟ ਸਨੈਕ | Dr. Gaganpreet Kaur

ਪੂਰੀ ਵੀਡੀਓ: https://youtu.be/g2ox4HQq7Zg

ਰੋਟੀ ਤੋਂ ਬਾਅਦ ਵੀ ਵਿੱਚੋਂ-ਵਿੱਚੋਂ ਭੁੱਖ ਲੱਗਦੀ ਹੈ? ਬੇਕਰੀ ਦੇ ਬਿਸਕੁਟ, ਮੱਠੀ ਦੀ ਥਾਂ ਘਰ ਵਿੱਚ ਮੂੰਗ ਦਾਲ ਦੀ ਪੰਜੀਰੀ ਬਣਾ ਕੇ ਰੱਖੋ।

ਇਸ ਮੌਸਮ ਵਿੱਚ ਕਿਉਂ? ਹਾਲੇ ਬਹੁਤੀ ਸਰਦੀ ਨਹੀਂ, ਅਤੇ ਮੂੰਗ ਦਾਲ ਦੇ ਆਟੇ ਦੀ ਤਾਸੀਰ ਠੰਢੀ ਹੈ।

ਵਿਧੀ: ਮੂੰਗ ਦਾਲ ਦੇ ਆਟੇ ਨੂੰ ਦੇਸੀ ਘਿਓ ਵਿੱਚ ਭੁੰਨੋ। ਮਗਜ਼ (ਪੰਪਕਿਨ ਸੀਡਜ਼ ਜਾਂ ਹੋਰ ਮਗਜ਼) ਪੀਸ ਕੇ ਮਿਲਾਓ — ਇਸ ਮੌਸਮ ਵਿੱਚ ਹੋਰ ਡ੍ਰਾਈ ਫਰੂਟ ਗਰਮੀ ਕਰ ਸਕਦੇ ਹਨ। ਸੁਆਦ ਅਨੁਸਾਰ ਸ਼ੱਕਰ ਜਾਂ ਮਿੱਠਾ ਪਾਓ।

2–3 ਚਮਚ ਪੰਜੀਰੀ: ਬਹੁਤ ਪੋਸ਼ਣ ਦੇਣ ਵਾਲੀ, ਧਾਤੂਆਂ ਦਾ ਪੋਸ਼ਣ ਕਰਨ ਵਾਲੀ। ਮਿੱਠੇ ਜਾਂ ਸਨੈਕਸ ਦੀ ਕ੍ਰੇਵਿੰਗ ਹੋਵੇ ਤਾਂ — ਬੈਸਟ ਸਨੈਕ।

ਇਹ ਜਾਣਕਾਰੀ ਸਿਰਫ਼ ਜਾਗਰੂਕਤਾ ਲਈ ਹੈ — ਇਲਾਜ ਲਈ ਆਪਣੇ ਡਾਕਟਰ ਦੀ ਸਲਾਹ ਲਓ।

Join our Yoga Classes: https://punjabiayurvedicrasoi.com/joinyoga
Book Online Appointment: https://punjabiayurvedicrasoi.com/book-appointment/
WhatsApp (for Online Appointment): +918284002699

Music: "Manj Khammaj - Teental" - Aditya Verma, Subir Dev

07/10/2026

Address

Sector 37c
Gurugram
122018

Alerts

Be the first to know and let us send you an email when Dr Gaganpreet Kaur posts news and promotions. Your email address will not be used for any other purpose, and you can unsubscribe at any time.

Shortcuts

Share