Dr.sunjeeb singh saini

Dr.sunjeeb singh saini Dr.Sunjeeb Singh Saini( Gold Medalist)

07/11/2024
ਕੁਦਰਤ ਨੇ ਸੋਹਣੀ ਕਾਇਨਾਤ ਦੀ ਸਿਰਜਣਾ ਕੀਤੀ। ਜੇ ਅਸੀਂ 20 ਕੁ ਸਾਲ ਪਹਿਲਾਂ ਝਾਤੀ ਮਾਰੀਏ ਤਾਂ ਲੋਕਾਂ ਅੰਦਰ ਸਾਦਗੀ ਭਰਿਆ ਜੀਵਨ ਸੀ। ਪੈਸੇ ਦੀ ਹੋੜ...
19/06/2024

ਕੁਦਰਤ ਨੇ ਸੋਹਣੀ ਕਾਇਨਾਤ ਦੀ ਸਿਰਜਣਾ ਕੀਤੀ। ਜੇ ਅਸੀਂ 20 ਕੁ ਸਾਲ ਪਹਿਲਾਂ ਝਾਤੀ ਮਾਰੀਏ ਤਾਂ ਲੋਕਾਂ ਅੰਦਰ ਸਾਦਗੀ ਭਰਿਆ ਜੀਵਨ ਸੀ। ਪੈਸੇ ਦੀ ਹੋੜ ਬਿਲਕੁਲ ਵੀ ਨਹੀਂ ਸੀ। ਇੱਕ ਦੂਜੇ ਦਾ ਆਦਰ ਸਤਿਕਾਰ ਕੀਤਾ ਜਾਂਦਾ ਸੀ। ਪੈਸੇ ਧੇਲੇ ਨਾਲ ਇੱਕ ਦੂਜੇ ਦੀ ਮਦਦ ਵੀ ਕਰ ਦਿੱਤੀ ਜਾਂਦੀ ਸੀ। ਖਾਣਾ ਪੀਣਾ, ਪੌਣ ਪਾਣੀ ਸਭ ਕੁਝ ਸ਼ੁੱਧ ਸੀ। ਮਿਲਾਵਟ ਬਿਲਕੁਲ ਵੀ ਨਹੀਂ ਸੀ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਬਿਲਕੁਲ ਵੀ ਹੋੜ ਨਹੀਂ ਸੀ।

ਜਿਵੇਂ ਜਿਵੇਂ ਸਮਾਂ ਬਦਲਿਆ ਪੈਸੇ ਨੇ ਲੋਕਾਂ ਦਾ ਦਿਮਾਗ ਖਰਾਬ ਕਰ ਦਿੱਤਾ। ਜਿਨ੍ਹਾਂ ਨੇ ਕਦੇ ਸਾਰੀ ਜਿੰਦਗੀ ਲੱਖ ਰੁਪਏ ਤੱਕ ਨਹੀਂ ਦੇਖਿਆ ਸੀ ,ਉਹਨਾਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਆ ਗਏ। ਭਾਵ ਉਹਨਾਂ ਨੇ ਮਹਿੰਗੀਆਂ ਰੇਟਾਂ ਤੇ ਜਮੀਨਾਂ ਵੇਚੀਆਂ। ਮੋਹਾਲੀ ਦੇ ਖੇਤਰ ਵਿੱਚ 10 ਕਰੋੜ ਤੱਕ ਦਾ ਕਿੱਲਾ ਵਿਕਿਆ। ਰਿਸ਼ਤਿਆਂ ਦਾ ਘਾਣ ਹੋਇਆ। ਭਰਾ ਹੱਥੋਂ ਭਰਾ ਦਾ ਕਤਲ ਹੋਣ ਦੀ ਖਬਰਾਂ ਅਸੀਂ ਆਮ ਸੁਣਦੇ ਹਾਂ। ਇਨਸਾਨ ਦੀ ਸੋਚ ਕਿਹੋ ਜਿਹੀ ਹੋ ਚੁੱਕੀ ਹੈ।

ਅੱਜ ਨਦੀਆਂ ਨਾਲਿਆਂ ਨੂੰ ਤੰਗ ਕਰਕੇ ਪਹਾੜਾਂ ਵਿੱਚ ਵੀ ਵੱਡੀ ਵੱਡੀ ਇਮਾਰਤਾਂ ਤੱਕ ਉਸਾਰ ਦਿੱਤੀ ਗਈਆਂ। ਮੋਹਾਲੀ ਖੇਤਰ ਵਿੱਚ 30-30 ਮੰਜਲੇ ਫਲੈਟ ਬਣ ਚੁੱਕੇ ਹਨ। ਜੰਗਲਾਂ ਦੀ ਕਟਾਈ ਹੋ ਚੁੱਕੀ ਹੈ। ਖਾਣਾ ਪੀਣਾ ਸਾਫ ਸੁਥਰਾ ਨਹੀਂ ਰਿਹਾ ਹੈ। ਹਜੇ ਵੀ ਸੰਭਲਣ ਦਾ ਵੇਲਾ ਹੈ। ਵੱਧ ਤੋਂ ਵੱਧ ਰੁੱਖ ਲਗਾਓ ਤਾਂ ਜੋ ਅੱਜ ਅਸੀਂ ਕਹਿਰ ਭਰੀ ਗਰਮੀ ਕੱਟ ਰਹੇ ਹਾਂ ਇਸ ਤੋਂ ਬਚਿਆ ਜਾ ਸਕੇ। ਕੁਦਰਤ ਨਾਲ ਇੱਕਮਿਕ ਹੋਣ ਦਾ ਵੇਲਾ ਆ ਚੁੱਕਾ ਹੈ।

#ਸੰਜੀਵਸਿੰਘਸੈਣੀ #ਬੋਲਚਾਲ

ਜੀਵਨ ਵਿੱਚ ਕੁੱਝ ਵੀ ਸਥਾਈ ਨਹੀਂ ਹੈ। ਖ਼ੁਦ ਨੂੰ ਪਿਆਰ ਕਰੋ। ਆਪਣੇ ਆਪ ਨੂੰ ਪਿਆਰ ਕਰਨ ਦਾ ਮਤਲਬ ਹੈ ਕਿ ਆਪਣੇ ਅੰਦਰ ਝਾਤੀ ਮਾਰਨੀ , ਆਪਣੇ ਚੰਗੇ ਗ...
08/06/2024

ਜੀਵਨ ਵਿੱਚ ਕੁੱਝ ਵੀ ਸਥਾਈ ਨਹੀਂ ਹੈ। ਖ਼ੁਦ ਨੂੰ ਪਿਆਰ ਕਰੋ। ਆਪਣੇ ਆਪ ਨੂੰ ਪਿਆਰ ਕਰਨ ਦਾ ਮਤਲਬ ਹੈ ਕਿ ਆਪਣੇ ਅੰਦਰ ਝਾਤੀ ਮਾਰਨੀ , ਆਪਣੇ ਚੰਗੇ ਗੁਣਾਂ ਨੂੰ ਖੋਜਣਾ, ਹਾਂ ਪੱਖੀ ਸੋਚ ਰੱਖਣੀ ,ਹਮੇਸ਼ਾ ਅੱਗੇ ਵੱਧਣ ਲਈ ਆਪਣੇ ਆਪ ਨੂੰ ਪ੍ਰੇਰਿਤ ਕਰਨਾ। ਆਪਣੇ ਆਪ ਨੂੰ ਨਕਾਰਾਤਮਕ ਵਿਚਾਰਾਂ ਤੋਂ ਦੂਰੀ ਬਣਾ ਕੇ ਰੱਖਣਾ। ਜਦੋਂ ਤੱਕ ਤੁਹਾਡੇ ਅੰਦਰ ਪਿਆਰ ਹੈ ਤਾਂ ਹੀ ਤੁਸੀਂ ਦੂਜੇ ਨੂੰ ਪਿਆਰ ਦੇ ਸਕਦੇ ਹੋ।

ਅਕਸਰ ਸਮਾਜ ਵਿੱਚ ਵਿਚਰਦੇ ਹੋਏ ਅਸੀਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹਾਂ। ਆਪਣੇ ਆਪ ਨਾਲ ਪਿਆਰ ਕਰਨ ਵਾਲਾ ਵਿਅਕਤੀ ਕਦੇ ਵੀ ਸਵਾਰਥੀ ਨਹੀਂ ਹੁੰਦਾ। ਅਜਿਹਾ ਇਨਸਾਨ ਕਦੇ ਗਲਤ ਨਹੀਂ ਹੋ ਸਕਦਾ। ਉਸ ਵਿਅਕਤੀ ਅੰਦਰ ਨਿਮਰਤਾ, ਸਹਿਣਸ਼ੀਲਤਾ ਹਲੀਮੀ ਵਾਲੇ ਗੁਣ ਹੁੰਦੇ ਹਨ। ਉਨਾਂ ਵਿੱਚ ਸੰਤੁਸ਼ਟੀ ਬਹੁਤ ਜਿਆਦਾ ਹੁੰਦੀ ਹੈ। ਸਬਰ ,ਸੰਤੋਖ ਅਜਿਹੇ ਇਨਸਾਨ ਦੇ ਗਹਿਣੇ ਹੁੰਦੇ ਹਨ। ਅਜਿਹੇ ਇਨਸਾਨ ਦਾ ਦਾਇਰਾ ਦਿਨ ਪ੍ਰਤੀ ਦਿਨ ਵਿਸ਼ਾਲ ਹੁੰਦਾ ਜਾਂਦਾ ਹੈ। ਚੰਗੇ ਲੋਕਾਂ ਦਾ ਸੰਗ ਮਿਲਦਾ ਹੈ।

ਜਦੋਂ ਅਸੀਂ ਆਪਣੇ ਆਪ ਨਾਲ ਪਿਆਰ ਕਰਦੇ ਹਾਂ ਆਪਣੇ ਸਰੀਰ ਦਾ ਧਿਆਨ ਰੱਖਦੇ ਹਾਂ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਫਿਕਰ ਨਹੀਂ ਰਹਿੰਦੀ। ਕਿਉਂਕਿ ਇਹ ਸਰੀਰ ਤੁਹਾਡਾ ਹੈ ਇਸ ਦੀ ਪ੍ਰਵਾਹ ਤੁਸੀਂ ਆਪ ਕਰਨੀ ਹੈ। ਜੇ ਪ੍ਰਵਾਹ ਕਰਾਂਗੇ ਤਾਂ ਅਸੀਂ ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਤੋਂ ਬਚ ਸਕਾਂਗੇ। ਜਿੰਨਾ ਤੁਸੀਂ ਆਪਣੇ ਆਪ ਨਾਲ ਪਿਆਰ ਕਰੋਗੇ ,ਜੀਵਨ ਦਾ ਉਨਾਂ ਹੀ ਆਨੰਦ ਤੁਹਾਨੂੰ ਆਏਗਾ। ਆਪਣੇ ਆਪ ਵਿੱਚ ਮਸਤ ਰਹੋ ।ਕਿਸੇ ਦੀ ਕੋਣ ਕੀ ਕਰ ਰਿਹਾ ਹੈ? ਕਿਉਂ ਕਰ ਰਿਹਾ ਹੈ? ਜਿੰਨਾ ਇਸ ਤੋਂ ਬਚ ਕੇ ਰਹੋਗੇ ਜੀਵਨ ਵਿੱਚ ਅੱਗੇ ਵਧਦੇ ਰਹੋਗੇ।



#ਸੰਜੀਵਸਿੰਘਸੈਣੀ #ਇਨਸਾਨੀਅਤ #ਪੰਜਾਬ

Address

Kharar
Kharar

Website

Alerts

Be the first to know and let us send you an email when Dr.sunjeeb singh saini posts news and promotions. Your email address will not be used for any other purpose, and you can unsubscribe at any time.

Shortcuts

Share

Category