10/01/2023
ਸ਼ਾਇਦ ਤੁਸੀਂ ਵੀ ਇਹਨਾਂ ਖ਼ਬਰਾਂ ਤੇ ਗੌਰ ਕੀਤਾ ਹੋਵੇ ਕਿ ਸਾਡੇ ਨੌਜਵਾਨ ਜੋ ਵੇਦਸ਼ਾਂ ਵਿਚ ਪੜ੍ਹਨ ਯਾ ਕੰਮ ਕਾਜ ਕਰਨ ਗਏ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ , ਸਰਦੀਆਂ ਸ਼ੁਰੂ ਹੁੰਦਿਆਂ ਈ ਅਜਿਹੀਆਂ ਖ਼ਬਰਾਂ ਆਉਣ ਲੱਗ ਪੀਆਂ, ਕਾਰਨ ਜਾਨਣ ਦੀ ਕੋਸ਼ਿਸ ਕੀਤੀ ਤਾਂ ਵੈਸੋਕਾਂਸਟ੍ਰਿਕਸ਼ਨ ਲਫ਼ਜ ਸਾਹਮਣੇ ਆਇਆ
ਇਹ ਹੁੰਦਾ ਕੀ ਹੈ ?
ਹੁੰਦਾ ਕਿਊ ਹੈ?
ਬਚਾਅ ਕਿਵੇਂ ਹੋਵੇ?
ਇਹ ਤਿੰਨ ਸਵਾਲ ਸਾਡੇ ਸਾਰਿਆਂ ਦੇ ਮਨ ਚ ਆਉਂਦੇ ਨੇ, ਸੋ ਆਓ ਇਹਨਾਂ ਸਵਾਲਾਂ ਦੇ ਜਵਾਬ ਜਾਣੀਏ
ਕੀ ਹੁੰਦਾ ਹੈ ?
ਦਿਲ ਦੀਆ ਨਾੜੀਆਂ ਦਾ ਇੱਕੋ ਦਮ ਸੁੰਗੜਨਾ ਵੈਸੋਕਾਂਸਟ੍ਰਿਕਸ਼ਨ ਕਹਾਉਂਦਾ ਹੈ, ਖੂਨ ਦਾ ਦੌਰਾ ਘਟ ਜਾਂਦਾ,ਸ਼ਰੀਰ ਨੂੰ ਓਕ੍ਸੀਜਨ ਨਾ ਮਿਲਣ ਕਾਰਨ ਮੌਤ ਹੋ ਜਾਂਦੀ ਹੈ
ਕਿਉਂ ਹੁੰਦਾ ਹੈ ?
ਸਿੱਧਾ ਤੇ ਸਪਸ਼ਟ ਕਾਰਨ ਜੋ ਹੈ ਓ ਹੈ ਤਨਾਵ , ਵਿਦੇਸ਼ਾ ਚ ਬੈਠੇ ਸ਼ੋਸ਼ਲ ਲਾਈਫ ਦੂਰ ਹੋਣ ਕਾਰਨ ਅਤੇ ਪੈਸੇ ਦੀ ਭੱਜ ਦੌੜ ਚ ਤਣਾਅ ਹੇਠਾਂ ਆ ਕੇ ਇਸਦਾ ਸ਼ਿਕਾਰ ਹੋ ਜਾਂਦੇ ਹਨ
ਖੁਰਾਕ ਦੀ ਗੱਲ ਕਰੀਏ ਤਾ ਵਿਟਾਮਿਨ D ਦੀ ਕਮੀ ਦਾ ਹੋਣਾ ਇਸ ਸਮੱਸਿਆ ਦਾ ਮੁਖ ਕਾਰਨ ਸਾਹਮਣੇ ਆ ਰਿਹਾ ਹੈ , ਵਿਟਾਮਿਨ D ਦਾ ਘੱਟ ਹੋਣਾ ਦਿਲ ਦੀ ਸਿਹਤ ਲਈ ਖ਼ਤਰਨਾਕ ਸਾਬਿਤ ਹੁੰਦਾ ਹੈ
ਮੈਡੀਕਲ ਸਾਇੰਸ ਸ਼ਰੀਰ ਨੂੰ ਜਿਆਦਾ ਠੰਡ ਲਗ ਜਾਣਾ ਵੀ ਇਸਦਾ ਇਕ ਕਾਰਨ ਮੰਨਦੀ ਹੈ
ਬਚਾਅ ਕਿਵੇਂ ?
ਖੁਸ਼ਮਿਜਾਜ਼ ਤੇ ਚੜ੍ਹਦੀਕਲਾ ਵਿਚ ਰਹੋ
15 ਤੋਂ 30 ਮਿੰਟ ਸੂਰਜ ਦੀ ਰੋਸ਼ਨੀ ਚ ਬੈਠੋ
ਮੱਛੀ,ਅੰਡੇ ਦਾ ਪੀਲਾ ਹਿੱਸਾ, ਮਸ਼ਰੂਮ(ਖੁਮਬਾ ) ਚੋਂ ਵਿਟਾਮਿਨ D ਮਿਲਦਾ ਹੈ
ਆਰਗੈਨਿਕ ਹੈਲਥ supplyment ਚੋਂ ਵੀ ਵਿਟਾਮਿਨ D ਦਾ ਸੇਵਨ ਕਰ ਸਕਦੇ ਹਾਂ