30/05/2017
Must be Read Admin-: Singh Gavvy
🤔 #ਅਸ਼ਲੀਲਤਾ🤔
ਕੁਝ ਲੋਕਾ ਦੀਆ ਨਜ਼ਰਾ ਵਿਚ ਕੁੜੀਆ ਦੇ ਛੋਟੇ ਕਪੜੇ ਪਾਉਣਾ ਅਸ਼ਲੀਲਤਾ ਅਖਵਾਉਂਦਾ ਹੈ |
ਕੁਝ ਲੋਕਾ ਦਾ ਸੂਟ ਪਾਈ ਕੁੜੀ ਵੱਲ ਦੇਖਣ ਵਾਲਾ ਗੰਦਾ ,ਘਟੀਆ ਨਜ਼ਰੀਆ ਵੀ ਅਸ਼ਲੀਲ ਹੁੰਦਾ |
ਕਈ ਲੋਕਾ ਲਈ TV ਉਪਰ "ਗਰਭਨਿਰੋਧਕ"ਗੋਲੀਆ ਦੀ ਮਸ਼ਹੂਰੀ ਵੀ ਅਸ਼ਲੀਲ ਹੁੰਦੀ ਹੈ | ਬੇਸ਼ਕ ਉਸ ਚੀਜ਼ ਨਾਲ ਸਾਨੂੰ ਕੋਈ ਚੰਗੀ ਜਾਣਕਾਰੀ ਮਿਲ ਰਹੀ ਹੈ ,ਪਰ ਅਸੀਂ ਉਸ ਚੰਗੇ ਪਖ ਨੂੰ ਨਜ਼ਰ ਅੰਦਾਜ਼ ਕਰ ਕੇ ਗਲਤ ਨਜ਼ਰੀਏ ਨਾਲ ਉਸਨੂੰ ਦੇਖਦੇ ਹਾ | ਇਸ ਤਰਾ ਤਾਂ ਸਾਡੀ ਭਾਵਨਾ ਹੀ ਅੰਦਰੋ ਅਸ਼ਲੀਲ ਹੋਈ ...?
ਬਹੁਤ ਲੋਕ ਤਨ ਢੱਕ ਕੇ ਗੰਦੀਆ ਗੱਲਾ ਕਰਦੇ ਹਨ | ਅਸ਼ਲੀਲਤਾ ਤਨ ਦੀ ਹੋਈ ਜਾਂ ਫਿਰ ਮਨ
ਦੀ ...?
ਜੱਦੋ ਨੰਗੇ ਸਾਧ ਘੁਮਦੇ ਹਨ ਤਦ ਹਰ ਇੱਕ ਦਾ ਉਹਨਾ ਪ੍ਰਤੀ ਨਜ਼ਰੀਆ ਧਾਰਮਿਕ ਹੋ ਜਾਂਦਾ | ਜੇਕਰ ਉਸ ਤਰਾ ਸਾਧਵੀ ਔਰਤਾ ਕਰਨ ਤਾਂ ਉਹਨਾ ਪ੍ਰਤੀ ਲੋਕਾ ਦਾ ਨਜ਼ਰੀਆ ਅਸ਼ਲੀਲਤਾ ਵਾਲਾ ਹੋ ਜਾਵੇਗਾ ....ਹੁਣ ਇਥੇ ਫ਼ਰਕ ਸੋਚ ਨਜ਼ਰ 'ਤੇ ਨਜ਼ਰੀਏ ਦਾ ਹੈ ....!
ਹੇਠਾ ਮੇਹਜ ਇੱਕ ਤਸਵੀਰ ਨਹੀ ਹੈ "ਇੱਕ ਮਾ ਤੇ ਉਸਦੀ ਕੁਖੋ ਜਨਮੇ ਬਚੇ ਦਾ ਸਚ ਹੈ " ਇਸ ਸਚ ਦਾ ਆਨੰਦ ਬਚਪਨ ਵਿਚ ਅਸੀਂ ਸਭ ਨੇ ਆਪਣੀ ਮਾ ਦੀ ਗੋਦ ਵਿਚ ਮਾਣਿਆ ਹੈ |
ਹੁਣ ਇਸ ਵਿਚ ਵੀ ਬਹੁਤ ਲੋਕਾ ਨੂੰ ਅਸ਼ਲੀਲਤਾ ਝਲਕਾ ਮਾਰਦੀ ਨਜ਼ਰ ਆਵੇਗੀ.....!
ਜਰੂਰਤ ਹੈ ਨਜ਼ਰ 'ਤੇ ਨਜ਼ਰੀਏ ਨੂੰ ਬਦਲ ਕੇ ਕਿਸੇ ਚੀਜ਼ ਨੂੰ ਦੇਖਣ ਦੀ ....!! Sach aa koda ta lagna hi aa