03/04/2019
ਜੇ ਤੁਸੀਂ ਹਾਈ-ਬਲੱਡ ਪ੍ਰੈਸ਼ਰ,ਸ਼ੂਗਰ ਜਾਂ ਨੀਂਦ ਨਾ ਆਉਣ ਦੀ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹ ਸੱਚ ਜਾਣ ਲਵੋ ਕਿ ਦੁਨੀਆਂ ਦੀ ਕੋਈ ਵੀ ਦਵਾਈ ਤੁਹਾਨੂੰ ਠੀਕ ਨਹੀਂ ਕਰ ਸਕਦੀ।ਦਵਾਈ ਸਿਰਫ ਬਿਮਾਰੀ ਦੇ ਠੀਕ ਹੋਣ ਵਿੱਚ ਮਦਦ ਹੀ ਕਰ ਸਕਦੀ ਹੈ,ਉਹ ਵੀ ਤਾਂ ਜੇ ਤੁਸੀਂ ਇਸ ਕਾਬਿਲ ਹੋਵੋ।
ਕਾਬਿਲ ਹੋਣ ਲਈ ਕਸਰਤ ਕਰੋ।ਸਿਰਫ ਕਸਰਤ ਅਤੇ ਸਹੀ ਖੁਰਾਕ ਹੀ ਤੁਹਾਨੂੰ ਠੀਕ ਕਰ ਸਕਦੀ ਹੈ।ਇਹ ਸੱਚ ਹਰ ਥਾਂ ਲਾਗੂ ਹੁੰਦਾ ਹੈ,ਤੁਸੀਂ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਵੋ,ਚਾਹੇ ਅਮੀਰ ਹੋਵੋ ਚਾਹੇ ਗਰੀਬ ਹੋਵੋ।