Red Cross

Red Cross Contact information, map and directions, contact form, opening hours, services, ratings, photos, videos and announcements from Red Cross, Hospital, Red Cross Drug De-addiction Centre, Sangrur.

06/07/2026
06/07/2026
ਵਿਸ਼ਵ ਵਾਤਾਵਰਣ ਦਿਵਸ ਮੌਕੇ ਰੈੱਡ ਕ੍ਰਾਸ ਨਸ਼ਾ ਛੁਡਾਊ ਕੇਂਦਰ, ਸੰਗਰੂਰ ਵਿਖੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤਸੰਗਰੂਰ, 5 ਜੂਨ 2026: ਵਿਸ...
05/06/2026

ਵਿਸ਼ਵ ਵਾਤਾਵਰਣ ਦਿਵਸ ਮੌਕੇ ਰੈੱਡ ਕ੍ਰਾਸ ਨਸ਼ਾ ਛੁਡਾਊ ਕੇਂਦਰ, ਸੰਗਰੂਰ ਵਿਖੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਸੰਗਰੂਰ, 5 ਜੂਨ 2026: ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਰੈੱਡ ਕ੍ਰਾਸ ਨਸ਼ਾ ਛੁਡਾਊ ਕੇਂਦਰ, ਸੰਗਰੂਰ ਵਿਖੇ ਵਾਤਾਵਰਣ ਸੰਭਾਲ ਅਤੇ ਹਰਿਆਵਲੀ ਦੇ ਮਹੱਤਵ ਸਬੰਧੀ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕੇਂਦਰ ਵਿੱਚ ਇਲਾਜ ਅਧੀਨ ਮਰੀਜ਼ਾਂ ਨੂੰ ਸਾਫ਼-ਸੁਥਰੇ ਅਤੇ ਹਰਿਆਲੇ ਵਾਤਾਵਰਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਪ੍ਰੋਗਰਾਮ ਦੌਰਾਨ ਮਰੀਜ਼ਾਂ ਵੱਲੋਂ ਖੁੱਲ੍ਹੇ ਮਾਹੌਲ ਵਿੱਚ ਧਿਆਨ ਅਤੇ ਯੋਗ ਅਭਿਆਸ ਕੀਤਾ ਗਿਆ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਰੁੱਖ ਲਗਾਉਣ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਰੈੱਡ ਕ੍ਰਾਸ ਨਸ਼ਾ ਛੁਡਾਊ ਕੇਂਦਰ, ਸੰਗਰੂਰ ਦੇ ਪ੍ਰੋਜੈਕਟ ਡਾਇਰੈਕਟਰ ਬਲਰਾਜ ਸਿੰਘ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ਨਸ਼ਾ-ਮੁਕਤ ਸਮਾਜ ਦੇ ਨਾਲ-ਨਾਲ ਸਾਫ਼ ਅਤੇ ਹਰਿਆਲਾ ਵਾਤਾਵਰਣ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਵਾਤਾਵਰਣ ਦੀ ਰੱਖਿਆ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਅਤੇ ਸੁੰਦਰ ਵਾਤਾਵਰਣ ਮਿਲ ਸਕੇ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਹਾਜ਼ਰ ਵਿਅਕਤੀਆਂ ਨੇ ਵਾਤਾਵਰਣ ਦੀ ਸੰਭਾਲ ਅਤੇ ਨਸ਼ਾ-ਮੁਕਤ ਜੀਵਨ ਅਪਣਾਉਣ ਦੀ ਸ਼ਪਥ ਲਈ।ਇਸ ਸਮੇ ਅਕਾਊਂਟੈਂਟ ਸਿਮਰਨਪ੍ਰੀਤ ਕੌਰ, ਸਟਾਫ ਨਰਸ ਸ਼ਮਿੰਦਰਪਾਲ ਕੌਰ, ਸਟਾਫ ਨਰਸ ਗੁਰਦੀਪ ਸਿੰਘ, ਵਾਰਡ ਬੁਆਏ ਸ਼ੰਕਰ ਸਿੰਘ, ਵਾਰਡ ਬੁਆਏ ਨਿਰਭੈ ਸਿੰਘ, ਸੁਰੇਸ਼ ਕੁਮਾਰ, ਪੁਸ਼ਪਾ ਦੇਵੀ, ਜਗਦੇਵ ਸਿੰਘ ਅਤੇ ਜੱਗਾ ਸਿੰਘ ਆਦਿ ਸ਼ਾਮਿਲ ਸਨ ।

05/06/2026

ਮਰੀਜ਼ਾਂ ਵੱਲੋਂ ਖੁੱਲ੍ਹੇ ਮਾਹੌਲ ਵਿੱਚ ਧਿਆਨ ਅਤੇ ਯੋਗ ਅਭਿਆਸ ਕੀਤਾ ਗਿਆ

05/06/2026

ਮਰੀਜ਼ਾਂ ਵੱਲੋਂ "ਸਤਿਨਾਮ ਵਾਹਿਗੁਰੂ" ਦਾ ਜਾਪ ਕੀਤਾ ਗਿਆ। ਇਸ ਮੌਕੇ ਮਰੀਜ਼ਾਂ ਨੂੰ ਆਤਮਿਕ ਸ਼ਾਂਤੀ, ਸਕਾਰਾਤਮਕ ਸੋਚ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

Address

Red Cross Drug De-addiction Centre
Sangrur
148001

Website

Alerts

Be the first to know and let us send you an email when Red Cross posts news and promotions. Your email address will not be used for any other purpose, and you can unsubscribe at any time.

Shortcuts

Share

Category